10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ

ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਮਿੰਨੀ ਸਕੱਤਰੇਤ ਫ਼ਰੀਦਕੋਟ ਵਿਖੇ ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿਚ ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਕੌਰ ਚੰਦਭਾਨ ਵਲੋਂ ਏਜੰਡੇ ਲਗਾਏ ਗਏ ਜਿਨ੍ਹਾਂ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਆਉਣ ਵਾਲੀ ਇਕ ਸਤੰਬਰ ਨੂੰ ਪੰਜਾਬ ਦੀਆਂ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਮੋਰਚਾ ਲਾਉਣਾ, ਚੰਡੀਗੜ੍ਹ ਧਰਨੇ ਸਬੰਧੀ ਤਿਆਰੀਆਂ ਮੁਕੰਮਲ ਕਰਨਾ, ਭੁਪਿੰਦਰ ਸਿੰਘ ਕੋਠੇ ਮਹਿਲੜ ਦੀ ਲੜਕੀ ਦੀ ਭੇਦਭਰੇ ਹਲਾਤਾਂ ਵਿਚ ਹੋਈ ਮੌਤ ’ਤੇ ਉਸ ਕੇਸ ਦਾ ਹੱਲ ਕਰਵਾਉਣ ਲਈ ਅਗਲੇ ਦਿਨਾਂ ਵਿਚ ਜੈਤੋ ਥਾਣਾ ਸਦਰ ਮੁਹਰੇ ਧਰਨਾ ਪ੍ਰਦਰਸ਼ਨ ਕਰਨਾ, ਕਿਉਂਕਿ ਡੀ.

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 11-08-2026
ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਮਿੰਨੀ ਸਕੱਤਰੇਤ ਫ਼ਰੀਦਕੋਟ ਵਿਖੇ ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿਚ ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਕੌਰ ਚੰਦਭਾਨ ਵਲੋਂ ਏਜੰਡੇ ਲਗਾਏ ਗਏ ਜਿਨ੍ਹਾਂ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਆਉਣ ਵਾਲੀ ਇਕ ਸਤੰਬਰ ਨੂੰ ਪੰਜਾਬ ਦੀਆਂ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਮੋਰਚਾ ਲਾਉਣਾ, ਚੰਡੀਗੜ੍ਹ ਧਰਨੇ ਸਬੰਧੀ ਤਿਆਰੀਆਂ ਮੁਕੰਮਲ ਕਰਨਾ, ਭੁਪਿੰਦਰ ਸਿੰਘ ਕੋਠੇ ਮਹਿਲੜ ਦੀ ਲੜਕੀ ਦੀ ਭੇਦਭਰੇ ਹਲਾਤਾਂ ਵਿਚ ਹੋਈ ਮੌਤ ’ਤੇ ਉਸ ਕੇਸ ਦਾ ਹੱਲ ਕਰਵਾਉਣ ਲਈ ਅਗਲੇ ਦਿਨਾਂ ਵਿਚ ਜੈਤੋ ਥਾਣਾ ਸਦਰ ਮੁਹਰੇ ਧਰਨਾ ਪ੍ਰਦਰਸ਼ਨ ਕਰਨਾ, ਕਿਉਂਕਿ ਡੀ. ਐਸ. ਪੀ ਜੈਤੋ ਐਮ.ਐਲ.ਏ ਦਾ ਦਬਾਅ ਕਹਿ ਰਿਹਾ ਹੈ ਅਤੇ ਇਸ ਕੇਸ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੈ ਢਾਈ ਮਹੀਨੇ ਬੀਤਣ ਉਪਰੰਤ ਅਜੇ ਤੱਕ ਡੀ.ਐਸ.ਪੀ ਸਿਰਫ਼ ਦੋਸ਼ੀਆਂ ਨਾਲ ਰਿਸ਼ਤੇ ਨਿਭਾ ਰਿਹਾ ਜਿਸ ਨੂੰ ਹਰ ਹਾਲਤ ਲੋਕਾਂ ਦੀ ਕਚਹਿਰੀ ਵਿਚ ਨੰਗਾ ਕੀਤਾ ਜਾਵੇਗਾ। ਜੈਤੋ ਦੇ ਪ੍ਰਾਈਵੇਟ ਹਸਪਤਾਲ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਡਾਕਟਰ ਦੀ ਅਣਗਿਹਲੀ ਕਾਰਨ ਹੋਈ ਉਸ ਹਸਪਤਾਲ ਵਿਚ ਗੱਲਬਾਤ ਲਈ ਛੇ ਮੈਂਬਰੀ ਕਮੇਟੀ ਬਣਾਈ ਗਈ ਜੋ ਇਕ ਦੋ ਦਿਨਾਂ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗੱਲਬਾਤ ਕਰਨਗੇ। ਅੱਜ ਮੀਟਿੰਗ ਵਿਚ ਰੱਖੇ ਮੁੱਦੇ ਸਰਬਸੰਮਤੀ ਨਾਲ ਪਾਸ ਹੋਏ ਅਤੇ ਇਨ੍ਹਾਂ ਏਜੰਡੇਆ ਉਪਰ ਜਲਦੀ ਕੰਮ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਅਰਵਿੰਦਰ ਸਿੰਘ ਚਹਿਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮਦਨ ਲਾਲ ਸਹਾਇਕ ਵਿੱਤ ਸਕੱਤਰ, ਭੁਪਿੰਦਰ ਸਿੰਘ ਕੋਠੇ ਮਹਿਲੜ ਜ਼ਿਲ੍ਹਾ ਸਹਾਇਕ ਪ੍ਰੈਸ ਸਕੱਤਰ, ਨਗਿੰਦਰ ਸਿੰਘ ਕੋਠੇ ਰਾਮਸਰ ਜ਼ਿਲ੍ਹਾ ਜੁਆਇੰਟ ਸਕੱਤਰ, ਨਛੱਤਰ ਸਿੰਘ ਬਰਾੜ ਜ਼ਿਲ੍ਹਾ ਕਮੇਟੀ ਮੈਂਬਰ, ਗੁਰਚਰਨ ਸਿੰਘ ਸਰਾਂ ਬਲਾਕ ਪ੍ਰਧਾਨ ਫ਼ਰੀਦਕੋਟ, ਕੁਲਵਿੰਦਰ ਸਿੰਘ ਬਲਾਕ ਮੀਤ ਪ੍ਰਧਾਨ ਕੋਟਕਪੂਰਾ, ਹਰਮਨਪ੍ਰੀਤ ਸਿੰਘ ਜਨਰਲ ਸਕੱਤਰ ਬਲਾਕ ਕੋਟਕਪੂਰਾ, ਦਰਸ਼ਨ ਸਿੰਘ ਕੋਠੇ ਚਹਿਲ, ਧਰਮਪਾਲ ਸਿੰਘ ਪ੍ਰਧਾਨ ਕੋਠੇ ਰਾਮਸਰ, ਗੁਰਪਿਆਰ ਸਿੰਘ ਇਕਾਈ ਪ੍ਰਧਾਨ ਪਿੰਡ ਪੱਖੀ ਖੁਰਦ, ਰਾਜਮਹਿੰਦਰ ਸਿੰਘ ਸਿੰਘ ਪ੍ਰਧਾਨ ਪਿੰਡ ਚਹਿਲ, ਲਛਮਣ ਸਿੰਘ ਕੋਠੇ ਡੋਡ, ਸੋਨੀ ਚਹਿਲ, ਸਤਪਾਲ ਸਿੰਘ ਭੁਪਾਲ, ਗੁਰਚਰਨ ਸਿੰਘ ਚਹਿਲ, ਜੱਸਾ ਚਹਿਲ, ਮਲਕੀਤ ਸਿੰਘ ਫ਼ਰੀਦਕੋਟ, ਅਮਨ ਕੁਮਾਰ, ਸ਼ਿੰਦਰ ਕੌਰ ਇਕਾਈ ਪ੍ਰਧਾਨ ਪਿੰਡ ਚੰਦਭਾਨ, ਮੇਨਕਾ ਰਾਣੀ ਇਕਾਈ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਆਗੂਆਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਐਮ. ਸਕੂਲ ’ਚ ‘ਰੌਣਕਾਂ ਤੀਆਂ ਦੀਆਂ’ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 14 ਨੂੰ
Ad Position 24