ਸਰਕਾਰੀ ਸਮਾਰਟ ਸਕੂਲ ਉਦੇਕਰਨ ’ਚ ਜਨਰੇਟਰ ਖ਼ਰੀਦਣ ਲਈ 21,000 ਦੀ ਰਾਸ਼ੀ ਦਿੱਤੀ
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਹਰਮਹਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਦੇ ਪ੍ਰਿੰਸੀਪਲ ਦੀਪਕ ਬਾਂਸਲ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਸਹੂਲਤ ਲਈ ਚਲਾਈ ਜਾ ਰਹੀ ‘ਮਿਸ਼ਨ ਜਨਰੇਟਰ’ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਪਿੰਡ ਸੰਗਰਾਣਾ ਦੇ ਵਸਨੀਕ ਤੇ ਸੇਵਾ ਮੁਕਤ ਬੈਂਕ ਮੈਨੇਜਰ ਜਲੰਧਰ ਸਿੰਘ, ਜੋ ਅੱਜ-ਕੱਲ੍ਹ ਕੈਨੇਡਾ ਵਿਖੇ ਰਹਿ ਰਹੇ ਹਨ, ਵਲੋਂ ਜਨਰੇਟਰ ਦੀ ਖ਼ਰੀਦ ਲਈ 21,000 ਦੀ ਰਾਸ਼ੀ ਦਾਨ ਕੀਤੀ ਗਈ। ਜਲੰਧਰ ਸਿੰਘ ਵਲੋਂ ਭੇਜੇ ਸੁਨੇਹੇ ਅਨੁਸਾਰ ਉਨ੍ਹਾਂ ਦੇ ਭਰਾ ਫ਼ੌਜੀ ਜਲੌਰ ਸਿੰਘ ਅੱਜ ਸਕੂਲ ਵਿਖੇ ਪਹੁੰਚੇ ਅਤੇ ਇਹ ਰਾਸ਼ੀ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤੀ।
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਹਰਮਹਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਦੇ ਪ੍ਰਿੰਸੀਪਲ ਦੀਪਕ ਬਾਂਸਲ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਸਹੂਲਤ ਲਈ ਚਲਾਈ ਜਾ ਰਹੀ ‘ਮਿਸ਼ਨ ਜਨਰੇਟਰ’ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਪਿੰਡ ਸੰਗਰਾਣਾ ਦੇ ਵਸਨੀਕ ਤੇ ਸੇਵਾ ਮੁਕਤ ਬੈਂਕ ਮੈਨੇਜਰ ਜਲੰਧਰ ਸਿੰਘ, ਜੋ ਅੱਜ-ਕੱਲ੍ਹ ਕੈਨੇਡਾ ਵਿਖੇ ਰਹਿ ਰਹੇ ਹਨ, ਵਲੋਂ ਜਨਰੇਟਰ ਦੀ ਖ਼ਰੀਦ ਲਈ 21,000 ਦੀ ਰਾਸ਼ੀ ਦਾਨ ਕੀਤੀ ਗਈ। ਜਲੰਧਰ ਸਿੰਘ ਵਲੋਂ ਭੇਜੇ ਸੁਨੇਹੇ ਅਨੁਸਾਰ ਉਨ੍ਹਾਂ ਦੇ ਭਰਾ ਫ਼ੌਜੀ ਜਲੌਰ ਸਿੰਘ ਅੱਜ ਸਕੂਲ ਵਿਖੇ ਪਹੁੰਚੇ ਅਤੇ ਇਹ ਰਾਸ਼ੀ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤੀ। ਇਸ ਨੇਕ ਕਾਰਜ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਿਚ ਮਾਸਟਰ ਕਰਨਬੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪ੍ਰਿੰਸੀਪਲ ਦੀਪਕ ਬਾਂਸਲ ਵਲੋਂ ਵੀ ਆਪਣੀ ਨੇਕ ਕਮਾਈ ਵਿਚੋਂ 5,100 ਅਤੇ ਡਾ. ਅਮਨਦੀਪ ਚੁੱਘ ਵਲੋਂ 5,100 ਜਨਰੇਟਰ ਲਈ ਦਾਨ ਕੀਤੇ ਗਏ। ਇਸ ਤਰ੍ਹਾਂ ਅੱਜ ਦੀ ਇਸ ਸਹਿਯੋਗੀ ਪਹਿਲ ਨਾਲ ‘ਮਿਸ਼ਨ ਜਨਰੇਟਰ’ ਨੂੰ ਮਹੱਤਵਪੂਰਨ ਹੁਲਾਰਾ ਮਿਲਿਆ। ਸਕੂਲ ਪਹੁੰਚੇ ਦਾਨੀ ਸੱਜਣ ਫ਼ੌਜੀ ਜਲੌਰ ਸਿੰਘ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਦੀਪਕ ਬਾਂਸਲ ਨੇ ਜਲੰਧਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਸਟਾਫ਼ ਮੈਂਬਰਾਂ, ਪੁਰਾਣੇ ਵਿਦਿਆਰਥੀਆਂ, ਪ੍ਰਵਾਸੀ ਭਾਰਤੀਆਂ ਅਤੇ ਹੋਰ ਦਾਨੀ ਸੱਜਣਾਂ ਨੂੰ ਇਸ ਮੁਹਿੰਮ ਨਾਲ ਜੁੜ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।