12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਇੰਡੀਅਨ ਫੋਕ ਡਾਂਸ ਅਕੈਡਮੀ ਵਲੋਂ ਗਿੱਧਾ ਕੁਈਨ ਜਸਨੂਰ ਕੌਰ ਢਿੱਲੋਂ ਦਾ ਸਨਮਾਨ

ਮਲੋਟ, 12 ਅਗਸਤ (ਪਾਟਿਲ)-ਇੰਡੀਅਨ ਫੋਕ ਡਾਂਸ ਅਕੈਡਮੀ (ਰਜਿ.) ਕਲੱਬ ਮਲੋਟ ਵਲੋਂ ਭੰਗੜਾ ਕੋਚ ਸੁਸ਼ੀਲ ਖੁੱਲਰ ਦੀ ਅਗਵਾਈ ਵਿਚ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਤੀਆਂ ਦਾ ਮਨਾਇਆ ਗਿਆ।

Ad Position 21
No active advertisement
ਇੰਡੀਅਨ ਫੋਕ ਡਾਂਸ ਅਕੈਡਮੀ ਦੀ ਜੇਤੂ ਰਹੀ ਜਸਨੂਰ ਕੌਰ ਢਿੱਲੋਂ। 13-08-2026
ਮਲੋਟ, 12 ਅਗਸਤ (ਪਾਟਿਲ)-ਇੰਡੀਅਨ ਫੋਕ ਡਾਂਸ ਅਕੈਡਮੀ (ਰਜਿ.) ਕਲੱਬ ਮਲੋਟ ਵਲੋਂ ਭੰਗੜਾ ਕੋਚ ਸੁਸ਼ੀਲ ਖੁੱਲਰ ਦੀ ਅਗਵਾਈ ਵਿਚ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਤੀਆਂ ਦਾ ਮਨਾਇਆ ਗਿਆ। ਇਸ ਵਿਚ ਵੱਖ-ਵੱਖ ਉਮਰ ਵਰਗ ਦੀਆਂ ਲੜਕੀਆਂ ਦੇ ਗਿੱਧਾ ਮੁਕਾਬਲੇ ਕਰਵਾਏ ਗਏ। ਸਾਲ 5 ਤੋਂ 10 ਉਮਰ ਗਰੁੱਪ ਵਿਚ ਪਹਿਲਾ ਸਥਾਨ ਗੁੰਨਤਾਜ ਕੌਰ, ਦੂਜਾ ਸਥਾਨ ਕਵਨਰੀਤ ਕੌਰ ਅਤੇ ਤੀਜਾ ਸਥਾਨ ਜਸਮੀਤ ਕੌਰ ਨੇ ਹਾਸਿਲ ਕੀਤਾ। ਤਰੂਸ਼ੀ, ਵਾਮਿਕਾ ਤੇ ਮਨਰਾਜ ਕੌਰ ਕੌਂਸੂਲੇਸ਼ਨ ਪ੍ਰਾਈਜ ਦੇ ਜੇਤੂ ਬਣੀਆਂ। ਬਾਣੀ ਨੇ ਸੁਨੱਖੀ ਮੁਟਿਆਰ ਦਾ ਖ਼ਿਤਾਬ ਜਿੱਤਿਆ। ਸਹਿਜਦੀਪ ਕੌਰ ਨੇ ਲੰਬੀ ਗੁੱਤ ਦਾ ਖ਼ਿਤਾਬ ਅਤੇ ਸਟੈਲੀਨਪ੍ਰੀਤ ਕੌਰ ਨੇ ਗਿੱਧਿਆਂ ਦੀ ਰਾਣੀ ਦਾ ਖ਼ਿਤਾਬ ਹਾਸਿਲ ਕੀਤਾ। ਇਸ ਵਿਚ 11 ਤੋਂ 16 ਸਾਲ ਦੇ ਬੱਚਿਆਂ ਵਿਚ ਪਹਿਲਾ ਸਥਾਨ ਨਵਗੁਨ ਤੇ ਦੂਜਾ ਸਥਾਨ ਛਵੀ ਨੇ ਆਪਣੇ ਨਾਮ ਕੀਤਾ ਅਤੇ ਤੀਜੇ ਨੰਬਰ ’ਤੇ ਅਰਚਨਾ ਜੇਤੂ ਰਹੀ। ਧਨਵੀ ਅਤੇ ਆਰਤੀ ਨੇ ਸੁਨੱਖੀ ਪੰਜਾਬਣ ਦਾ ਖਿਤਾਬ ਆਪਣੇ ਨਾਂਅ ਕੀਤਾ। ਅਰਸ਼ੀਣ ਕੌਰ ਨ ੇ ਠੇਠ ਪੰਜਾਬਣ ਦਾ ਖ਼ਿਤਾਬ ਅਤੇ ਸੰਜਨਾ ਗਿੱਧਿਆ ਦੀ ਰਾਣੀ ਬਣੀ। ਗਿੱਧਿਆਂ ਦੀ ਨੈਸ਼ਨਲ ਜੇਤੂ ਗਿੱਧਾ ਕੁਈਨ ਜਸਨੂਰ ਕੌਰ ਢਿੱਲੋਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਨੂਰ ਕੌਰ ਨੇ ਪੰਜਾਬ ਦੇ ਸਾਰਿਆਂ ਜ਼ਿਲਿ੍ਆਂ ਵਿਚ ਆਪਣੇ ਲੋਕ ਨਾਚ ਗਿੱਧਾ ਦਾ ਲੋਹਾ ਮਨਵਾਇਆ।
Ad Position 22
No active advertisement
ਪਿਛਲੀ ਖ਼ਬਰ ਰਾਈਸ ਮਿਲੱਰਜ਼ ਐਸੋਸੀਏਸ਼ਨ ਦੀ ਇਕੱਤਰਤਾ ’ਚ ਕੌਮੀ ਪ੍ਰਧਾਨ ਸੈਣੀ ਪੁੱਜੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਨਿਸਟਰੀਅਲ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ
Ad Position 24