12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰਿਜ਼ਨਲ ਸੈਂਟਰ ਦੀ ਉਸਾਰੀ ’ਚ ਘਟੀਆ ਮਟੀਰੀਅਲ ਵਰਤਣ ਦਾ ਮਾਮਲਾ ਗਰਮਾਇਆ ਡਾਇਰੈਕਟਰ ਨੇ ਨਿਰਮਾਣ ਵਿੰਗ ਨੂੰ ਲਿਖੀ ਚਿੱਠੀ , ਰਿਜ਼ਨਲ ਸੈਂਟਰ ਬਚਾਓ ਮੰਚ ਵਲੋਂ ਕਾਰਵਾਈ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੀ ਉਸਾਰੀ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਪਹਿਲਾਂ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਠੇਕੇਦਾਰ ਵਲੋਂ ਮਾੜਾ ਮਟੀਰੀਅਲ ਬਦਲ ਕੇ ਮਿਆਰੀ ਸਮੱਗਰੀ ਲਗਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਮੌਕੇ ’ਤੇ ਜਾ ਕੇ ਵੇਖਣ ’ਤੇ ਪਤਾ ਲੱਗਿਆ ਕਿ ਤੀਜੇ ਦਿਨ ਵੀ ਉਹੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਸੀ।

Ad Position 21
No active advertisement
ਰਿਜ਼ਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਇਮਾਰਤ ਲਈ ਵਰਤਿਆ ਜਾ ਰਿਹਾ ਗੈਰ ਮਿਆਰੀ ਮਟੀਰੀਅਲ। ਅਜੀਤ ਤਸਵੀਰ 13-08-2026
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੀ ਉਸਾਰੀ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਪਹਿਲਾਂ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਠੇਕੇਦਾਰ ਵਲੋਂ ਮਾੜਾ ਮਟੀਰੀਅਲ ਬਦਲ ਕੇ ਮਿਆਰੀ ਸਮੱਗਰੀ ਲਗਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਮੌਕੇ ’ਤੇ ਜਾ ਕੇ ਵੇਖਣ ’ਤੇ ਪਤਾ ਲੱਗਿਆ ਕਿ ਤੀਜੇ ਦਿਨ ਵੀ ਉਹੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਸੀ। ਠੇਕੇਦਾਰ ਵਲੋਂ ਥੋੜ੍ਹੀਆਂ ਜਿਹੀਆਂ ਇੱਟਾਂ ਪੁੱਟ ਕੇ ਸਿਰਫ਼ ਖ਼ਾਨਾਪੂਰਤੀ ਕੀਤੀ ਗਈ ਹੈ, ਜਦਕਿ ਉਸਾਰੀ ’ਚ ਕੋਈ ਅਸਲ ਸੁਧਾਰ ਨਹੀਂ ਕੀਤਾ ਗਿਆ । ਇਸ ਗੰਭੀਰ ਮੁੱਦੇ ਦਾ ਨੋਟਿਸ ਲੈਂਦਿਆਂ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੰਸਟਰਕਸ਼ਨ ਵਿੰਗ ਨੂੰ ਵਿਸ਼ੇਸ਼ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਉਨ੍ਹਾਂ ਨੇ ਲਿਖਿਆ ਕਿ 1998 ਵਿਚ ਸਥਾਪਤ ਹੋਏ ਇਸ ਰਿਜ਼ਨਲ ਸੈਂਟਰ ਨੂੰ ਲਗਪਗ ਤਿੰਨ ਦਹਾਕਿਆਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਪੱਕੀ ਇਮਾਰਤ ਨਸੀਬ ਹੋਣ ਦੀ ਉਮੀਦ ਬਣੀ ਹੈ, ਇਸ ਲਈ ਇਹ ਪ੍ਰੋਜੈਕਟ ਬਹੁਤ ਮਹੱਤਵਪੂਰਨ ਹੈ। ਪੱਤਰ ਵਿਚ ਚਿੰਤਾ ਜਤਾਈ ਗਈ ਹੈ ਕਿ ਫ਼ਿਲਹਾਲ ਸਿਰਫ਼ ਨੀਂਹ ਦਾ ਕੰਮ ਹੀ ਪੂਰਾ ਹੋਇਆ ਹੈ। ਜੇਕਰ ਨੀਂਹ ਹੀ ਕਮਜ਼ੋਰ ਜਾਂ ਘਟੀਆ ਸਮੱਗਰੀ ਨਾਲ ਬਣਾਈ ਗਈ, ਤਾਂ ਭਵਿੱਖ ਵਿਚ ਉਪਰ ਚੰਗਾ ਮਟੀਰੀਅਲ ਲਗਾਉਣ ਦੇ ਬਾਵਜੂਦ ਵੀ ਪੂਰੀ ਇਮਾਰਤ ਦੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ। ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਜਾਨ ਲਈ ਵੀ ਖ਼ਤਰਾ ਬਣ ਸਕਦਾ ਹੈ। ਕੇਂਦਰ ਦੇ ਨਿਰਦੇਸ਼ਕ ਵਲੋਂ ਮੰਗ ਕੀਤੀ ਗਈ ਹੈ ਕਿ ਕੰਸਟਰੱਕਸ਼ਨ ਵਿੰਗ ਅਤੇ ਸੰਬੰਧਿਤ ਐੱਸ.ਡੀ.ਓ./ਤਕਨੀਕੀ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਕੇ ਇਸ ਨਿਰਮਾਣ ਅਧੀਨ ਇਮਾਰਤ ਦਾ ਨਿਰੀਖਣ ਕਰਨ। ਇੱਟਾਂ ਤੇ ਹੋਰ ਉਸਾਰੀ ਸਮੱਗਰੀ ਦੀ ਜਾਂਚ ਮਾਹਰਾਂ ਵਲੋਂ ਕੀਤੀ ਜਾਵੇ ਅਤੇ ਲੋੜ ਪੈਣ ’ਤੇ ਸੈਂਪਲ ਲੈਬਾਰਟਰੀ ਵਿਚ ਟੈੱਸਟਿੰਗ ਲਈ ਭੇਜੇ ਜਾਣ। ਇਮਾਰਤ ਦੀ ਗੁਣਵੱਤਾ ਦੀ ਨਿਰਪੱਖ ਜਾਂਚ ਲਈ ਇਕ ਮਾਹਰ ਤਕਨੀਕੀ ਕਮੇਟੀ ਬਣਾਈ ਜਾਵੇ, ਜੋ ਜਲਦ ਤੋਂ ਜਲਦ ਆਪਣੀ ਰਿਪੋਰਟ ਸੌਂਪੇ। ਉਸਾਰੀ ਦੇ ਕੰਮ ਤੇ ਮਟੀਰੀਅਲ ਦੀ ਗੁਣਵੱਤਾ ’ਤੇ ਨਿਰੰਤਰ ਨਿਗਰਾਨੀ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਜੂਨੀਅਰ ਇੰਜੀਨੀਅਰ ਜਾਂ ਹੋਰ ਯੋਗ ਤਕਨੀਕੀ ਅਧਿਕਾਰੀ ਨੂੰ ਪੱਕੇ ਤੌਰ ’ਤੇ ਤਾਇਨਾਤ ਕੀਤਾ ਜਾਵੇ। ਦੂਜੇ ਪਾਸੇ ਰਿਜ਼ਨਲ ਸੈਂਟਰ ਬਚਾਓ ਮੰਚ ਦੇ ਕਨਵੀਨਰ ਜਸਕਰਨ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਪ੍ਰੀਤ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮੰਗ ਕੀਤੀ ਹੈ ਕਿ ਰਿਜ਼ਨਲ ਸੈਂਟਰ ਦੀ ਉਸਾਰੀ ਵਿਚ ਕੇਵਲ ਉਚ-ਮਿਆਰੀ (ਗੁਣਵੱਤਾ ਭਰਪੂਰ) ਮਟੀਰੀਅਲ ਦੀ ਵਰਤੋਂ ਹੀ ਯਕੀਨੀ ਬਣਾਈ ਜਾਵੇ। ਹੁਣ ਤੱਕ ਲਗਾਇਆ ਗਿਆ ਸਮੁੱਚਾ ਘਟੀਆ ਮਟੀਰੀਅਲ ਤੁਰੰਤ ਬਦਲਿਆ ਜਾਵੇ। ਇਸ ਕੰਮ ਵਿਚ ਘੋਰ ਕੁਤਾਹੀ ਵਰਤਣ ਅਤੇ ਵਾਅਦਾ ਕਰਕੇ ਵੀ ਮਟੀਰੀਅਲ ਨਾ ਬਦਲਣ ਦੇ ਦੋਸ਼ ਹੇਠ ਠੇਕੇਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਦੀ ਤੀਆਂ ਦੇ ਮੇਲੇ ’ਚ ਸ਼ਾਨਦਾਰ ਪੇਸ਼ਕਾਰੀ ਅਗਲੀ ਖ਼ਬਰ ਗੁਰੂ ਰਵਿਦਾਸ ਨਗਰ ’ਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ
Ad Position 24