ਕੁਰਾਸ਼ ’ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਜਿੱਤੇ ਗੋਲਡ ਮੈਡਲ
ਕੋਟਕਪੂਰਾ, 19 ਅਗਸਤ (ਮੋਹਰ ਸਿੰਘ ਗਿੱਲ)-70ਵੀਆਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖ਼ੇਡਾਂ ਕੋਟਕਪੂਰਾ ਵਿਖੇ ਜ਼ੋਨ ਸਕੱਤਰ ਸੁਖਮੀਤ ਸਿੰਘ ਅਤੇ ਖਜ਼ਾਨਚੀ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰ ’ਤੇ ਚੱਲ ਰਹੇ ਖ਼ੇਡ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਕੋਟਕਪੂਰਾ, 19 ਅਗਸਤ (ਮੋਹਰ ਸਿੰਘ ਗਿੱਲ)-70ਵੀਆਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖ਼ੇਡਾਂ ਕੋਟਕਪੂਰਾ ਵਿਖੇ ਜ਼ੋਨ ਸਕੱਤਰ ਸੁਖਮੀਤ ਸਿੰਘ ਅਤੇ ਖਜ਼ਾਨਚੀ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰ ’ਤੇ ਚੱਲ ਰਹੇ ਖ਼ੇਡ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਕੁਰਾਸ਼ ਦੇ ਮੁਕਾਬਲਿਆਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕੀਤੀਆਂ। ਅੰਡਰ 14 ਵਰਗ ਵਿਚ ਸਕੂਲ ਦੀਆਂ ਕੁਰਾਸ਼ ਖਿਡਾਰਣਾਂ ਪ੍ਰਨੀਤ ਕੌਰ (28 ਕਿਲੋ), ਮਨਸੁੱਖ ਕੌਰ (32 ਕਿਲੋ), ਭਾਵਿਕਾ (40 ਕਿਲੋ), ਸੁਖਮਨ ਕੌਰ (44 ਕਿਲੋ), ਹਰਗੁਣ ਕੌਰ (48 ਕਿਲੋ), ਰੋਸ਼ਨਪ੍ਰੀਤ ਕੌਰ (36 ਕਿਲੋ) ਅਤੇ ਤਮੰਨਾ (48 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ। ਅੰਡਰ 17 ਵਰਗ ਵਿਚ ਅਰੂਸ਼ੀ (44 ਕਿਲੋ), ਜਸਲੀਨ ਕੌਰ (48 ਕਿਲੋ) ਅਤੇ ਤਮੰਨਾ (40 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ। ਅੰਡਰ-19 ਵਰਗ ਵਿਚ ਰਵਨੀਸ਼ ਕੌਰ (49 ਕਿਲੋ), ਵਰਲੀਨ ਕੌਰ (57 ਕਿਲੋ), ਕਮਲਪ੍ਰੀਤ (52 ਕਿਲੋ) ਅਤੇ ਖੁਸ਼ਪ੍ਰੀਤ ਕੌਰ (70 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ। ਅੰਡਰ-14 ਵਰਗ ਵਿਚੋਂ ਈਸ਼ਾ (48 ਕਿਲੋ), ਹਰਸਿਮਰਨ ਕੌਰ (40 ਕਿਲੋ), ਮਨਜੋਤ ਕੌਰ (44 ਕਿਲੋ), ਜਸ਼ਨਪ੍ਰੀਤ ਕੌਰ (48 ਕਿਲੋ) ਅਤੇ ਮਾਨਿਆ (36 ਕਿਲੋ) ਨੇ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਖਿਡਾਰਣਾਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਨਵਪ੍ਰੀਤ ਸ਼ਰਮਾ ਨੇ ਖਿਡਾਰਣਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦੇ ਕੋਚ ਹਰਵਿੰਦਰ ਸਿੰਘ, ਕੰਵਲਪ੍ਰੀਤ ਕੌਰ, ਅਧਿਆਪਕ ਰਾਜਵਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ।