ਗੁਰਮਤਿ ਸਮਾਗਮ ਅੱਜ
ਫ਼ਰੀਦਕੋਟ , 19 ਅਗਸਤ ( ਜਸਵੰਤ ਸਿੰਘ ਪੁਰਬਾ )- ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 20 ਅਗਸਤ 2026 ਦਿਨ ਵੀਰਵਾਰ ਨੂੰ ਸ਼ਾਮ 6. 30 ਵਜੇ ਤੋਂ 9.
ਫ਼ਰੀਦਕੋਟ , 19 ਅਗਸਤ ( ਜਸਵੰਤ ਸਿੰਘ ਪੁਰਬਾ )- ਗੁਰਦੁਆਰਾ ਖ਼ਾਲਸਾ ਦੀਵਾਨ ਫ਼ਰੀਦਕੋਟ ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 20 ਅਗਸਤ 2026 ਦਿਨ ਵੀਰਵਾਰ ਨੂੰ ਸ਼ਾਮ 6.30 ਵਜੇ ਤੋਂ 9.30 ਵਜੇ ਰਾਤ ਤੱਕ ਕਰਵਾਇਆ ਜਾ ਰਿਹਾ ਹੈ । ਇਸ ਗੁਰਮਤਿ ਸਮਾਗਮ ਵਿਚ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ । ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਸਾਹਨੀ ਨੇ ਦਿੰਦਿਆਂ ਸੰਗਤਾਂ ਨੂੰ ਅਪੀਲ ਕੀਤੀ ਉਹ ਇਸ ਗੁਰਮਤਿ ਸਮਾਗਮ ’ ਚ ਵੱਧ ਤੋਂ ਵੱਧ ਗਿਣਤੀ ’ ਚ ਸ਼ਾਮਿਲ ਹੋਣ ।