ਜ਼ਿਲ੍ਹਾ ਪੱਧਰੀ ਖੇਡਾਂ ’ਚ ਜ਼ੋਨ ਭੰਗੇਵਾਲਾ ਨੇ ਬਾਜ਼ੀ ਮਾਰੀ
ਸ੍ਰੀ ਮੁਕਤਸਰ ਸਾਹਿਬ , 24 ਅਗਸਤ ( ਰਣਜੀਤ ਸਿੰਘ ਢਿੱਲੋਂ )- ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਹੋਈਆਂ ਖੇਡਾਂ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 10 ਜ਼ੋਨਾਂ ਨੇ ਉਮਰ ਵਰਗ 19 ਲੜਕੇ ਨੈਸ਼ਨਲ ਸਟਾਈਲ ਕਬੱਡੀ ਵਿਚ ਭਾਗ ਲਿਆ । ਫਾਈਨਲ ਮੈਚ ਵਿਚ ਜ਼ੋਨ ਭੰਗੇਵਾਲਾ ਸੈਕਰਡ ਹਾਰਟ ਪਬਲਿਕ ਸਕੂਲ ਜੰਡੋਕੇ ਦੇ ਬੱਚਿਆਂ ਨੇ ਜ਼ੋਨ ਲੰਬੀ ਨੂੰ ਪੰਜ ਅੰਕਾਂ ਨਾਲ ਹਰਾ ਕੇ ਬਾਜ਼ੀ ਮਾਰੀ ।
ਜ਼ਿਲ੍ਹਾ ਪੱਧਰੀ ਖੇਡਾਂ ਵਿਚ ਜ਼ੋਨ ਭੰਗੇਵਾਲਾ ਦੀ ਜੇਤੂ ਟੀਮ ਪ੍ਰਬੰਧਕਾਂ ਨਾਲ। ਅਜੀਤ ਤਸਵੀਰ
25-08-2026