24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਓਲਡ ਇਜ਼ ਗੋਲਡ ਕਲੱਬ ਨੇ ਲਗਾਏ ਪੌਦੇ

ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਓਲਡ ਇਜ਼ ਗੋਲਡ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ ਨੇੇ ਦੱਸਿਆ ਕਿ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਕੋਟਕਪੂਰਾ ਦੇ ਵਾਤਾਵਰਨ ਪ੍ਰੇਮੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸੁਭਾ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ ਖੁੱਲ੍ਹੇ ਵਾਤਾਵਰਨ ਦਾ ਆਨੰਦ ਮਾਣਦੇ ਹਨ। ਕਲੱਬ ਵਲੋਂ ਇਸ ਨੂੰ ਸੁੰਦਰ ਰੱਖਣ ਦਾ ਉਪਰਾਲਾ ਜਾਰੀ ਹੈ।

Ad Position 21
No active advertisement
ਅਜੀਤ ਡੈਸਕ 25-08-2026
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਓਲਡ ਇਜ਼ ਗੋਲਡ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ ਨੇੇ ਦੱਸਿਆ ਕਿ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਕੋਟਕਪੂਰਾ ਦੇ ਵਾਤਾਵਰਨ ਪ੍ਰੇਮੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸੁਭਾ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ ਖੁੱਲ੍ਹੇ ਵਾਤਾਵਰਨ ਦਾ ਆਨੰਦ ਮਾਣਦੇ ਹਨ। ਕਲੱਬ ਵਲੋਂ ਇਸ ਨੂੰ ਸੁੰਦਰ ਰੱਖਣ ਦਾ ਉਪਰਾਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਡੇ ਕਾਰੋਬਾਰੀ, ਠੇਕੇਦਾਰ, ਡਾਕਟਰ ਅਤੇ ਹਰੇਕ ਵਿਭਾਗ ਦੇ ਰਿਟਾਇਰਡ ਕਰਮਚਾਰੀ ਏਥੇ ਸੈਰ ਕਰਕੇ ਆਪਣੀ ਸਰੀਰਕ ਤੰਦਰੁਸਤੀ ਹਾਸਿਲ ਕਰਦੇ ਹਨ। ਕਲੱਬ ਦੇ ਖ਼ਜ਼ਾਨਚੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਕੋਟਕਪੂਰਾ ਦੇ ਵਾਟਰ ਵਰਕਸ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਧਾਰਮਿਕ ਸੰਸਥਾਵਾਂ ਵਲੋਂ ਸੇਵਾ ਕੀਤੀ ਜਾਂਦੀ ਹੈ। ਉਕਤ ਬੁਲਾਰਿਆਂ ਨੇ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦਿਆਂ ਆਪਣੇ ਅਤੇ ਆਪਣੇ ਵਡੇਰਿਆਂ ਦੇ ਜਨਮ ਦਿਨ ’ਤੇ ਹਰੇਕ ਵਿਅਕਤੀ ਨੂੰ ਇਕ ਪੌਦਾ ਲਾਜ਼ਮੀ ਲਾਉਣਾ ਚਾਹੀਦਾ ਹੈ, ਕਿਉਂਕਿ ਤਰੱਕੀ ਦੇ ਨਾਂਅ ’ਤੇ ਸੜਕਾਂ ਚੌੜੀਆਂ ਅਤੇ ਨਹਿਰਾਂ ਪੱਕੀਆਂ ਹੋਣ ਕਰਕੇ ਬਹੁਤ ਸਾਰੇ ਦਰਖ਼ੱਤ ਅਸੀਂ ਗਵਾ ਚੁੱਕੇ ਹਾਂ ਅਤੇ ਵਾਤਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਗਿਆ ਹੈ। ਇਸ ਦੌਰਾਨ ਸੇਵਾ ਮੁਕਤ ਮਾਸਟਰ ਮੇਜਰ ਸਿੰਘ, ਰਿਟਾਇਰਡ ਮੈਨੇਜਰ ਸਿਕੰਦਰ ਪਾਲ ਸਿੰਘ , ਰਿਟਾਇਰਡ ਪੁਲਿਸ ਅਫ਼ਸਰ ਅੰਗਰੇਜ ਸਿੰਘ ਅਤੇ ਵੀਰਇੰਦਰਜੀਤ ਸਿੰਘ ਪੁਰੀ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦੇ ਲਾਏ ਗਏ।
Ad Position 22
No active advertisement
ਪਿਛਲੀ ਖ਼ਬਰ ਰੋੜੀਕਪੂਰਾ ਦੇ ਮੁਹੱਲਾ ਕਲੀਨਿਕ ’ਚ ਡਾਕਟਰ ਤਾਇਨਾਤ ਕਰਨ ਦੀ ਮੰਗ ਅਗਲੀ ਖ਼ਬਰ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੀ ਹੋਈ ਮੀਟਿੰਗ
Ad Position 24