ਡੀ.ਏ.ਵੀ. ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ
ਮਲੋਟ, 10 ਸਤੰਬਰ (ਪਾਟਿਲ)-ਡੀ. ਏ.
ਮਲੋਟ, 10 ਸਤੰਬਰ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਕਾਲਜ ਦੇ ਈ.ਐੱਮ.ਏ. ਵਿਭਾਗ ਦੇ ਇੰਚਾਰਜ ਡਾ. ਮੁਕਤਾ ਮੁਟਨੇਜਾ, ਰਾਮ ਮਨੋਜ ਸ਼ਰਮਾ ਤੇ ਰਿੰਪੂ ਦੇ ਸਹਿਯੋਗ ਨਾਲ ਕਾਲਜ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜੇ.ਟੀ.ਐੱਲ. ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਮਦਨ ਮੋਹਨ ਸਿੰਗਲਾ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਮਲੋਟ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਮਹਿੰਦਰ ਸੋਨੀ, ਅਜਵਿੰਦਰ ਸਿੰਘ ਮੋਂਗਾ ਤੇ ਨਵਨੀਤ ਕਟਿਆਲ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕਾਲਜ ਦੀ ਗਵਰਨਿੰਗ ਬੋਡੀ ਦੇ ਮੈਂਬਰ ਡਾ. ਮਦਨ ਲਾਲ ਕਾਮਰਾ, ਡੀ.ਏ.ਵੀ. ਸਕੂਲ ਮਲੋਟ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਪਾਹੁਲ ਅਰੋੜਾ, ਸਤੀਸ਼ ਗੋਇਲ, ਰੋਹਿਤ ਕਾਲੜਾ, ਸੰਦੀਪ ਮਲੂਜਾ ਅਤੇ ਹਰੀਸ਼ ਗਰੋਵਰ ਵੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਗੀਤ-ਸੰਗੀਤ, ਡਾਂਸ, ਕਵਿਤਾ, ਗਿੱਧਾ, ਲੋਕ ਗੀਤ ਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨਾਲ ਸਮਾਰੋਹ ਨੂੰ ਰੰਗਾਰੰਗ ਬਣਾ ਦਿੱਤਾ। ਇਸ ਸਮਾਰੋਹ ਦਾ ਮੁੱਖ ਆਕਰਸ਼ਣ ਕੁੜੀਆਂ ਵਲੋਂ ਤਿਆਰ ਕੀਤਾ ਰਾਜਸਥਾਨੀ ਡਾਂਸ ਤੇ ਪੰਜਾਬੀ ਗਿੱਧਾ ਰਿਹਾ। ਸਮਾਰੋਹ ਨੂੰ ਸਫ਼ਲ ਬਣਾਉਣ ਵਿਚ ਦੀਪਕ ਅਗਰਵਾਲ ਦਾ ਖ਼ਾਸ ਯੋਗਦਾਨ ਰਿਹਾ। ਮੰਚ ਸੰਚਾਲਕ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।