ਬਿਜਲੀ ਮੀਟਰਾਂ ਦੇ ਬਕਸਿਆਂ ਦੀ ਹਾਲਤ ਖ਼ਸਤਾ, ਲੋਕ ਪ੍ਰੇਸ਼ਾਨ
ਰੁਪਾਣਾ, 14 ਸਤੰਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਵਿਚ ਪਾਵਰਕਾਮ ਮਹਿਕਮੇ ਵਲੋਂ ਮੁਹੱਲਿਆਂ ਵਿਚ ਲਗਾਏ ਗਏ ਬਿਜਲੀ ਮੀਟਰ ਬਕਸਿਆਂ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਇਨ੍ਹਾਂ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਖ਼ਸਤਾ ਹੋ ਚੁੱਕੀ ਹੈ। ਬਾਰਿਸ਼ਾਂ ਦੇ ਦਿਨਾਂ ਵਿਚ ਮੀਟਰਾਂ ’ਚ ਪਾਣੀ ਪੈ ਜਾਣ ਰਕੇ ਮੀਟਰ ਸੜ ਰਹੇ ਹਨ, ਜਿਸ ਕਰਕੇ ਘਰਾਂ ਵਾਸੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੁਪਾਣਾ, 14 ਸਤੰਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਵਿਚ ਪਾਵਰਕਾਮ ਮਹਿਕਮੇ ਵਲੋਂ ਮੁਹੱਲਿਆਂ ਵਿਚ ਲਗਾਏ ਗਏ ਬਿਜਲੀ ਮੀਟਰ ਬਕਸਿਆਂ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਇਨ੍ਹਾਂ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਖ਼ਸਤਾ ਹੋ ਚੁੱਕੀ ਹੈ। ਬਾਰਿਸ਼ਾਂ ਦੇ ਦਿਨਾਂ ਵਿਚ ਮੀਟਰਾਂ ’ਚ ਪਾਣੀ ਪੈ ਜਾਣ ਰਕੇ ਮੀਟਰ ਸੜ ਰਹੇ ਹਨ, ਜਿਸ ਕਰਕੇ ਘਰਾਂ ਵਾਸੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਪਿੰਡ ਰੁਪਾਣਾ ਦੇ ਵਾਸੀਆਂ ਨੇ ਦੱਸਿਆ ਕਿ ਉਹ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਜਾਣਕਾਰੀ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਬਕਸਿਆਂ ਕੋਲੋਂ ਰੋਜ਼ਾਨਾ ਸਕੂਲੀ ਵਿਦਿਆਰਥੀ, ਛੋਟੇ ਬੱਚੇ, ਪਿੰਡ ਵਾਸੀ ਲੰਘਦੇ ਹੋਣ ਕਰਕੇ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਪਾਵਰਕਾਮ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਬਕਸਿਆਂ ਦੀ ਬਦਲੀ ਕੀਤੀ ਜਾਵੇ, ਤਾਂ ਜੋ ਇਨ੍ਹਾਂ ਬਕਸਿਆਂ ਕਰਕੇ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।