15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਾਵਰਕਾਮ ਮੁਲਾਜ਼ਮਾਂ ਵਲੋਂ ਐੈੱਸ. ਡੀ. ਓ. ਖ਼ਿਲਾਫ਼ ਰੋਸ ਧਰਨਾ ਦੁਬਾਰਾ ਸ਼ੁਰੂ

ਮੰਡੀ ਲੱਖੇਵਾਲੀ, 15 ਸਤੰਬਰ (ਮਿਲਖ ਰਾਜ)-ਲੱਖੇਵਾਲੀ ਗਰਿੱਡ ਵਿਖੇ ਪਾਵਰਕਾਮ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਗਾਂ ਦੇ ਹੱਕ ਵਿਚ ਐੱਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮੰਡੀ ਲੱਖੇਵਾਲੀ, 15 ਸਤੰਬਰ (ਮਿਲਖ ਰਾਜ)-ਲੱਖੇਵਾਲੀ ਗਰਿੱਡ ਵਿਖੇ ਪਾਵਰਕਾਮ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਗਾਂ ਦੇ ਹੱਕ ਵਿਚ ਐੱਸ.ਡੀ.ਓ. ਖ਼ਿਲਾਫ਼ ਦੁਬਾਰਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕੰਮ ਧੰਦੇ ਲਈ ਆਏ ਆਮ ਲੋਕ ਮੁੜ ਪ੍ਰੇਸ਼ਾਨ ਹੋਣ ਲੱਗੇ ਹਨ। ਇਸ ਤੋਂ 15 ਦਿਨ ਪਹਿਲਾਂ ਵੀ ਮੁਲਾਜ਼ਮ ਲਗਾਤਾਰ ਚਾਰ ਦਿਨ ਰੋਸ ਧਰਨੇ ’ਤੇ ਰਹੇ ਹਨ ਅਤੇ ਐੱਸ.ਡੀ.ਓ. ਦੇ ਵਿਸ਼ਵਾਸ ਦੇਣ ਬਾਅਦ ਉਸ ਸਮੇਂ ਮੁਲਾਜ਼ਮਾਂ ਨੇ ਰੋਸ ਧਰਨਾ ਸਮਾਪਤ ਕਰ ਦਿੱਤਾ ਸੀ। ਮੁਲਾਜ਼ਮਾਂ ਦੀ ਮੰਗ ਸੀ ਕਿ ਜਿਨ੍ਹਾਂ ਟੈਕਨੀਕਲ ਮੁਲਾਜ਼ਮਾਂ ਦੀ ਡਿਊਟੀ ਕਲੈਰੀਕਲ ਕੰਮ ਲਈ ਲਗਾਈ ਗਈ ਹੈ, ਉਨ੍ਹਾਂ ਦੀ ਡਿਊਟੀ ਉੱਥੋਂ ਫਾਰਗ ਕਰਕੇ ਟੈਕਨੀਕਲ ਫ਼ੀਲਡ ਕੰਮਾਂ ਲਈ ਲਗਾਈ ਜਾਵੇ, ਜਿਨ੍ਹਾਂ ਲਈ ਉਨ੍ਹਾਂ ਨੇ ਟ੍ਰੇਨਿੰਗ ਲਈ ਹੋਈ ਹੈ। ਟੀ.ਐੱਸ.ਯੂ. ਲੱਖੇਵਾਲੀ ਦੇ ਪ੍ਰਧਾਨ ਹਰਜਿੰਦਰ ਸਿੰਘ, ਸਕੱਤਰ ਜਗਜੀਤ ਕੁਮਾਰ ਅਤੇ ਐੱਮ.ਯੂ.ਓ. ਦੇ ਸਕੱਤਰ ਮਨਦੀਪ ਸਿੰਘ ਨੇ ਦੱਸਿਆ ਕਿ ਮਹਿਕਮੇ ਦੇ ਨਿਯਮਾਂ ਅਨੁਸਾਰ ਟੈਕਨੀਕਲ ਕਾਮਿਆਂ ਦੀ ਡਿਊਟੀ ਕਲੈਰੀਕਲ ਕੰਮ ਲਈ ਲਗਾਈ ਹੀ ਨਹੀਂ ਜਾ ਸਕਦੀ, ਪ੍ਰੰਤੂ ਸਥਾਨਕ ਐੱਸ.ਡੀ.ਓ. ਆਪਣੀ ਹੈਂਕੜਬਾਜ਼ੀ ਕਾਰਨ ਧੱਕੇ ਨਾਲ ਡਿਊਟੀ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਜਿਸ ਲਾਇਨਮੈਨ ਲੜਕੀ ਦੀ ਡਿਊਟੀ ਧੱਕੇ ਨਾਲ ਖ਼ਜ਼ਾਨਚੀ ਕਾਊਂਟਰ ’ਤੇ ਲਗਾਈ ਗਈ ਹੈ, ਉਹ ਨਾ ਤਾਂ ਕੰਪਿਊਟਰ ਬਾਰੇ ਬਹੁਤਾ ਜਾਣਦੀ ਹੈ ਅਤੇ ਨਾ ਹੀ ਇਕੱਲੀ ਵੱਡੀ ਰਕਮ ਨੂੰ ਬੈਂਕ ਤੱਕ ਲਿਜਾਣ ਦੇ ਸਮਰੱਥ ਹੈ। ਬਿਨਾਂ ਤਜ਼ਰਬੇ ਦੇ ਅਗਰ ਰਕਮ ਵਿਚ ਕੋਈ ਗ਼ਲਤੀ ਹੋ ਗਈ ਜਾਂ ਫ਼ਿਰ ਪੈਸੇ ਬੈਂਕ ਲਿਜਾਂਦੇ ਸਮੇਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ। ਮੁਲਾਜ਼ਮ ਆਗੂਆਂ ਨਾਲ ਇਹੀ ਐੱਸ.ਡੀ.ਓ. ਇਥੇ ਆ ਕੇ ਇਹ ਵਾਅਦਾ ਕਰਕੇ ਗਿਆ ਸੀ ਕਿ 3-4 ਦਿਨਾਂ ਬਾਅਦ ਇਹ ਡਿਊਟੀ ਬਦਲ ਦਿੱਤੀ ਜਾਵੇਗੀ, ਲੇਕਿਨ 15 ਦਿਨ ਬੀਤਣ ਬਾਅਦ ਵੀ ਡਿਊਟੀ ਨਹੀਂ ਬਦਲੀ ਗਈ, ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਦੁਬਾਰਾ ਰੋਸ ਧਰਨਾ ਲਗਾਉਣਾ ਪਿਆ। ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਉਚ ਅਧਿਕਾਰੀਆਂ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਪ੍ਰੇਸ਼ਾਨੀ ਲਈ ਇਹ ਅਫ਼ਸਰ ਜ਼ਿੰਮੇਵਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਾਲਜ ਵਿਖੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਪਿੰਡਾਂ ਵਿਚ ਮੀਟਿੰਗਾਂ
Ad Position 24