15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕ੍ਰਿਕਟ ਅੰਡਰ-15 ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲੇ ਅੱਜ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਵਨ ਡੇਅ ਅੰਡਰ-15 ਕ੍ਰਿਕਟ ਟੂਰਨਾਮੈਂਟ 2026-27 ਦੇ ਕੁਆਰਟਰ ਫਾਈਨਲ ਮੁਕਾਬਲੇ 16 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿਚ ਚਾਰ ਗਰੁੱਪਾਂ ’ਚੋਂ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੀਆਂ ਅੱਠ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਕਰਵਾਏ ਜਾ ਰਹੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਵਨ ਡੇਅ ਅੰਡਰ-15 ਕ੍ਰਿਕਟ ਟੂਰਨਾਮੈਂਟ 2026-27 ਦੇ ਕੁਆਰਟਰ ਫਾਈਨਲ ਮੁਕਾਬਲੇ 16 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿਚ ਚਾਰ ਗਰੁੱਪਾਂ ’ਚੋਂ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੀਆਂ ਅੱਠ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪ੍ਰਾਪਤ ਪ੍ਰੋਗਰਾਮ ਅਨੁਸਾਰ ਮੋਹਾਲੀ ਤੇ ਜਲੰਧਰ ਵਿਚਾਲੇ ਮੁਕਾਬਲਾ ਜਲੰਧਰ, ਰੋਪੜ ਤੇ ਅੰਮ੍ਰਿਤਸਰ ਵਿਚਾਲੇ ਮੁਕਾਬਲਾ ਰੋਪੜ, ਸ੍ਰੀ ਮੁਕਤਸਰ ਸਾਹਿਬ ਤੇ ਪਟਿਆਲਾ ਵਿਚਾਲੇ ਮੁਕਾਬਲਾ ਸ੍ਰੀ ਮੁਕਤਸਰ ਸਾਹਿਬ, ਜਦਕਿ ਬਠਿੰਡਾ ਤੇ ਸੰਗਰੂਰ ਵਿਚਾਲੇ ਮੁਕਾਬਲਾ ਬਠਿੰਡਾ ਵਿਖੇ ਹੋਵੇਗਾ। ਟੂਰਨਾਮੈਂਟ ਦੇ ਗਰੁੱਪ ਪੱਧਰ ’ਤੇ ਗਰੁੱਪ-ਏ ਵਿਚੋਂ ਮੋਹਾਲੀ 18 ਅੰਕਾਂ ਨਾਲ, ਗਰੁੱਪ-ਬੀ ਵਿਚੋਂ ਸ੍ਰੀ ਮੁਕਤਸਰ ਸਾਹਿਬ 20 ਅੰਕਾਂ ਨਾਲ, ਗਰੁੱਪ-ਸੀ ਵਿਚੋਂ ਅੰਮ੍ਰਿਤਸਰ 16 ਅੰਕਾਂ ਨਾਲ ਅਤੇ ਗਰੁੱਪ-ਡੀ ਵਿਚੋਂ ਸੰਗਰੂਰ 14 ਅੰਕਾਂ ਨਾਲ ਆਪਣੇ-ਆਪਣੇ ਗਰੁੱਪਾਂ ਵਿਚ ਪਹਿਲੇ ਸਥਾਨ ’ ਤੇ ਰਹੇ। ਦੂਜੇ ਸਥਾਨ ’ਤੇ ਰੋਪੜ ਨੇ 16, ਬਠਿੰਡਾ ਨੇ 16, ਜਲੰਧਰ ਨੇ 12 ਅਤੇ ਪਟਿਆਲਾ ਨੇ 12 ਅੰਕ ਹਾਸਿਲ ਕੀਤੇ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਅੰਡਰ-15 ਲੜਕੀਆਂ ਦੀ ਟੀਮ ਨੇ ਟੂਰਨਾਮੈਂਟ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਜਿੱਤਾਂ ਦਰਜ ਕੀਤੀਆਂ ਅਤੇ 20 ਅੰਕ ਹਾਸਿਲ ਕਰਕੇ ਪੰਜਾਬ ਵਿਚੋਂ ਸਭ ਤੋਂ ਵੱਧ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਹੁਣ ਟੀਮ ਦਾ ਕੁਆਰਟਰ ਫਾਈਨਲ ਮੁਕਾਬਲਾ ਪਟਿਆਲਾ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਕੋਰਸ ਕਰ ਚੁੱਕੀਆਂ ਔਰਤਾਂ ਨੂੰ ਡਾ. ਬਲਜੀਤ ਕੌਰ ਨੇ ਵੰਡੇ ਸਰਟੀਫ਼ਿਕੇਟ ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਾਲਜ ਵਿਖੇ ਸੈਮੀਨਾਰ ਕਰਵਾਇਆ
Ad Position 24