ਰਾਮ ਲੀਲ੍ਹਾ ਅਤੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ 11 ਅਕਤੂਬਰ ਤੋਂ ਰੈੱਡ ਕਰਾਸ ਭਵਨ ਵਿਖੇ ਰਾਮਲੀਲਾ ਦਾ ਮੰਚਨ ਸ਼ੁਰੂ ਕੀਤਾ ਜਾਵੇਗਾ ਜਦਕਿ 20 ਅਕਤੂਬਰ ਨੂੰ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਕਮੇਟੀ ਦੇ ਖ਼ਜ਼ਾਨਚੀ ਸੰਜੀਵ ਖੇੜਾ ਨੇ ਦੱਸਿਆ ਕਿ ਇਸ ਸੰਬੰਧੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਰਾਮਲੀਲਾ ਅਤੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ 11 ਅਕਤੂਬਰ ਤੋਂ ਰੈੱਡ ਕਰਾਸ ਭਵਨ ਵਿਖੇ ਰਾਮਲੀਲਾ ਦਾ ਮੰਚਨ ਸ਼ੁਰੂ ਕੀਤਾ ਜਾਵੇਗਾ ਜਦਕਿ 20 ਅਕਤੂਬਰ ਨੂੰ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਕਮੇਟੀ ਦੇ ਖ਼ਜ਼ਾਨਚੀ ਸੰਜੀਵ ਖੇੜਾ ਨੇ ਦੱਸਿਆ ਕਿ ਇਸ ਸੰਬੰਧੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੌਰਾਨ ਰਾਮਲੀਲਾ ਅਤੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਮਲੀਲਾ ਦਾ ਮੰਚਨ 11 ਤੋਂ 19 ਅਕਤੂਬਰ ਤੱਕ ਹੋਵੇਗਾ ਅਤੇ ਇਸ ਵਿਚ ਭਾਗ ਲੈਣ ਵਾਲੇ ਕਲਾਕਾਰ ਜਲੰਧਰ ਤੋਂ ਆਉਣਗੇ। 19 ਅਕਤੂਬਰ ਨੂੰ ਰਾਮਲੀਲਾ ਦਾ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਦੁਸਹਿਰਾ ਉਤਸਵ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸੰਬੰਧੀ ਵੀ ਮੀਟਿੰਗ ਵਿਚ ਵਿਚਾਰ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਰਮਨ ਗਿਰਧਰ, ਕਾਰਜਕਾਰੀ ਮੈਂਬਰ ਤੇਜਿੰਦਰ ਬੱਬੂ ਬਾਂਸਲ, ਰਾਜ ਕੁਮਾਰ ਭਟੇਜਾ ਮੇਲੂ, ਸਕੱਤਰ ਸੰਜੀਵ ਗਾਵੜੀ, ਪ੍ਰੋਜੈਕਟ ਇੰਚਾਰਜ ਰਾਜੇਸ਼ ਕੁਮਾਰ ਕੁੱਕੂ, ਮਾਸਟਰ ਜਸਪਾਲ ਸਿੰਘ, ਪ੍ਰੈੱਸ ਸਕੱਤਰ ਰਾਜ ਕੁਮਾਰ ਖੁਰਾਣਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।