ਐੱਸ.ਬੀ.ਆਈ. ਬੈਂਕ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਥਰਾਜਵਾਲਾ ਨੂੰ ਲੋੜੀਂਦਾ ਸਾਮਾਨ ਦਿੱਤਾ
ਗਿੱਦੜਬਾਹਾ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਚੰਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਥਰਾਜਵਾਲਾ ਨੂੰ ਬੱਚਿਆਂ ਲਈ ਲੋੜੀਂਦਾ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਬਰਾਂਚ ਮੈਨੇਜਰ ਮਨੋਜ ਮਿੱਤਲ ਖੇਤਰੀ ਪ੍ਰਬੰਧਕ, ਰਾਜੀਵ ਕੁਮਾਰ ਤਿਨ੍ਹਾ ਸ਼ਾਖਾ ਪ੍ਰਬੰਧਕ ਚੰਨੂੰ ਨੇ ਕਿਹਾ ਕਿ ਬੈਂਕ ਆਪਣੇ ਗ੍ਰਾਹਕਾਂ ਪਾਸੋਂ ਜੋ ਕਮਾਈ ਕਰਦਾ ਹੈ ਤਾਂ ਇਸ ਦੇ ਬਦਲੇ ਵਿਚ ਬੈਂਕ ਵਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ’ਤੇ ਵੀ ਪੈਸਾ ਖ਼ਰਚ ਕੀਤਾ ਜਾਂਦਾ ਹਨ।
ਗਿੱਦੜਬਾਹਾ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਚੰਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਥਰਾਜਵਾਲਾ ਨੂੰ ਬੱਚਿਆਂ ਲਈ ਲੋੜੀਂਦਾ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਬਰਾਂਚ ਮੈਨੇਜਰ ਮਨੋਜ ਮਿੱਤਲ ਖੇਤਰੀ ਪ੍ਰਬੰਧਕ, ਰਾਜੀਵ ਕੁਮਾਰ ਤਿਨ੍ਹਾ ਸ਼ਾਖਾ ਪ੍ਰਬੰਧਕ ਚੰਨੂੰ ਨੇ ਕਿਹਾ ਕਿ ਬੈਂਕ ਆਪਣੇ ਗ੍ਰਾਹਕਾਂ ਪਾਸੋਂ ਜੋ ਕਮਾਈ ਕਰਦਾ ਹੈ ਤਾਂ ਇਸ ਦੇ ਬਦਲੇ ਵਿਚ ਬੈਂਕ ਵਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ’ਤੇ ਵੀ ਪੈਸਾ ਖ਼ਰਚ ਕੀਤਾ ਜਾਂਦਾ ਹਨ। ਇਸ ਲਈ ਹਲਕਾ ਦੇ ਸਰਵੇ ਕਰਨ ’ਤੇ ਦੇਖਿਆ ਗਿਆ ਕਿ ਥਰਾਜਵਾਲਾ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਲਈ ਲੋੜੀਂਦਾ ਸਾਮਾਨ ਚਾਹੀਦਾ ਹੈ। ਉਨ੍ਹਾਂ ਵਲੋਂ ਸਕੂਲ ਸਟਾਫ਼ ਨੂੰ ਇਹ ਸਾਮਾਨ ਸਪੁਰਦ ਕੀਤਾ ਗਿਆ ਹੈ। ਬੀ.ਪੀ.ਈ.ਓ. ਬਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਬੈਂਕ ਪ੍ਰਬੰਧਕਾਂ ਦਾ ਉਹ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਲੋੜੀਂਦਾ ਸਾਮਾਨ ਦਿੱਤਾ ਹੈ। ਸਕੂਲ ਦੇ ਮੁੱਖ ਅਧਿਆਪਕ ਬਾਬੂ ਰਾਮ ਨੇ ਦੱਸਿਆ ਕਿ ਐੱਸ.ਬੀ.ਆਈ. ਬਰਾਂਚ ਚੰਨੂੰ ਵਲੋਂ ਉਨ੍ਹਾਂ ਦੇ ਸਕੂਲ ਲਈ ਇਕ ਆਰ.ਓ., ਇਕ ਇਨਵੈਰਟਰ ਸਮੇਤ ਬੈਟਰੀ, 6 ਅਲਮਾਰੀਆਂ, 15 ਕੁਰਸੀਆਂ, ਇਕ ਕੰਪਿਊਟਰ ਸਮੇਤ ਪ੍ਰਿੰਟਰ, 6 ਪੱਖੇ, 10 ਕਲਾਸ ਰੂਮ ਟੇਬਲ, 10 ਵਾਟਰ ਕੂਲਰ, ਇਕ ਪ੍ਰੋਜੈਕਟਰ ਸਮੇਤ ਸਕਰੀਨ ਦਿੱਤਾ ਗਿਆ ਹੈ। ਸੈਂਟਰ ਹੈੱਡ ਟੀਚਰ ਅਮਨਦੀਪ ਕੌਰ ਨੇ ਕਿਹਾ ਸਕੂਲਾਂ ਵਿਚ ਸੀਮਿਤ ਫ਼ੰਡ ਕਰਕੇ ਬੱਚਿਆਂ ਦੀ ਸਹੂਲਤ ਪੂਰੀ ਨਹੀਂ ਕੀਤੀ ਜਾ ਸਕਦੀ ਅਤੇ ਦਾਨੀ ਵਿਅਕਤੀਆਂ ਰਾਹੀਂ ਹੀ ਸਕੂਲ ਦੇ ਲੋੜੀਂਦੇ ਕੰਮ ਪੂਰੇ ਕੀਤੇ ਜਾ ਸਕਦੇ ਹਨ। ਪਿੰਡ ਦੇ ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ ਨੇ ਆਏ ਹੋਏ ਮਹਿਮਾਨਾਂ ਵਲੋਂ ਦਿੱਤੇ ਗਏ ਸਾਮਾਨ ਸੰਬੰਧੀ ਪਿੰਡ ਵਾਸੀਆਂ ਦੁਆਰਾ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਪੋਪੀ, ਕੁਲਵਿੰਦਰ ਸਿੰਘ, ਸੈਂਟਰ ਹੈਡ ਟੀਚਰ ਅਮਨਦੀਪ ਕੌਰ, ਪ੍ਰਿੰਸੀਪਲ ਪਿ੍ਰਤਪਾਲ ਕੌਰ ਮਾਨ, ਗੁਰਭੇਜ ਸਿੰਘ, ਹਰਪ੍ਰੀਤ ਕੌਰ, ਅਮਰਜੀਤ ਕੌਰ, ਰਿਦਮ, ਪੂਨਮ, ਪੰਕਜ ਕੁਮਾਰ, ਮਿਅੰਕ ਸਿੰਗਲਾ ਆਦਿ ਹਾਜ਼ਰ ਸਨ।