15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਨੇ ਖ਼ੂਨਦਾਨ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਮੰਡੀ ਲੱਖੇਵਾਲੀ, 15 ਸਤੰਬਰ (ਮਿਲਖ ਰਾਜ)-ਸਥਾਨਕ ਮੰਡੀ ਵਿਖੇ ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਵਲੋਂ ਖ਼ੂਨਦਾਨ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਜਿੱਥੇ ਅਰਮਾਨ ਜੋਤ ਬਰਾੜ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਉੱਥੇ ਹੀ ਸਮਾਜ ਸੇਵੀ, ਗਿਰਧਰ ਇਲੈਕਟ੍ਰੋਨਿਕਸ ਅਤੇ ਦੀ ਨੋਬਲ ਕੋਆਪ੍ਰੇਟਿਵ ਸੈਲਫ ਸਪੋਰਟਿੰਗ ਥਰਿਫੱਡ ਐਂਡ ਕ੍ਰੇਡਿਟ ਸੁਸਾਇਟੀ ਲਿਮਟਿਡ ਦੇ ਚੇਅਰਮੈਨ ਅਸ਼ਵਨੀ ਗਿਰਧਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮੰਡੀ ਲੱਖੇਵਾਲੀ, 15 ਸਤੰਬਰ (ਮਿਲਖ ਰਾਜ)-ਸਥਾਨਕ ਮੰਡੀ ਵਿਖੇ ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਵਲੋਂ ਖ਼ੂਨਦਾਨ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਜਿੱਥੇ ਅਰਮਾਨ ਜੋਤ ਬਰਾੜ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਉੱਥੇ ਹੀ ਸਮਾਜ ਸੇਵੀ, ਗਿਰਧਰ ਇਲੈਕਟ੍ਰੋਨਿਕਸ ਅਤੇ ਦੀ ਨੋਬਲ ਕੋਆਪ੍ਰੇਟਿਵ ਸੈਲਫ ਸਪੋਰਟਿੰਗ ਥਰਿਫੱਡ ਐਂਡ ਕ੍ਰੇਡਿਟ ਸੁਸਾਇਟੀ ਲਿਮਟਿਡ ਦੇ ਚੇਅਰਮੈਨ ਅਸ਼ਵਨੀ ਗਿਰਧਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਵਲੋਂ ਖ਼ੂਨਦਾਨੀਆਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿਚ 133 ਯੂਨਿਟ ਖ਼ੂਨਦਾਨ ਇਕੱਤਰ ਕੀਤਾ, ਜਦਕਿ ਅੱਖਾਂ ਦੇ 360 ਮਰੀਜ਼ਾਂ ਨੇ ਚੈੱਕਅਪ ਕਰਵਾਇਆ ਅਤੇ 275 ਮਰੀਜ਼ਾਂ ਨੂੰ ਐਨਕਾਂ ਵੰਡੀਆਂ ਗਈਆਂ ਸਨ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਮੰਡੀ ਦੇ ਦੁਕਾਨਦਾਰਾਂ, ਸਮਾਜ ਸੇਵੀਆਂ ਦੇ ਨਾਲ-ਨਾਲ ਦੀ ਨੋਬਲ ਕੋਆਪ੍ਰੇਟਿਵ ਸੈਲਫ ਸਪੋਰਟਿੰਗ ਥਰਿਫੱਡ ਐਂਡ ਕ੍ਰੇਡਿਟ ਸੋਸਾਇਟੀ ਲਿਮਟਿਡ, ਸੁਖਮਨੀ ਅੱਖਾਂ ਦਾ ਹਸਪਤਾਲ, ਸੰਧੂ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਬਾਬਾ ਮਿਲਕ ਅਤੇ ਮੰਡੀ ਲੱਖੇਵਾਲੀ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਰਿਹਾ। ਇਨ੍ਹਾਂ ਸੰਸਥਾਵਾਂ ਦੀਆਂ ਟੀਮਾਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਪ੍ਰਬੰਧਕਾਂ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਫ਼ਤਹਿ ਸਿੰਘ ਬਾਦਲ ਵਲੋਂ ਸਚਿਨ ਪਾਇਲਟ ਨਾਲ ਮੁਲਾਕਾਤ ਰਾਜਮੋਹਣ ਗਾਂਧੀ ਦੀ ਕਿਤਾਬ ‘ ਪੰਜਾਬ ’ ਕੀਤੀ ਭੇਟ
Ad Position 24