19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪ੍ਰਾਈਵੇਟ ਕਰਜ਼ੇ ਤੋਂ ਪੀੜਤ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ ’ਚ ਇਲਾਜ ਅਧੀਨ

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਪਿੰਡ ਈਨਾਖੇੜਾ ਦੇ ਗੁਰਪ੍ਰੀਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਪਾਰੀ ਤੇ ਇਕ ਡਾਕਟਰ ਪਾਸੋਂ ਮਈ 2024 ਵਿਚ 16 ਲੱਖ ਰੁਪਏ ਆਪਣੀ ਲੈਬ ਅਤੇ ਖੇਤੀਬਾੜੀ ਦੇ ਕੰਮ ਦੇ ਵਾਧੇ ਵਾਸਤੇ ਵਿਆਜ ਉਪਰ ਲਏ ਸਨ। ਇਸ ਰਕਮ ਦੇ ਬਦਲੇ ਵਿਚ ਉਸ ਨੇ ਵਿਆਜ ਅਤੇ ਮੂਲ ਦੇ ਮਿਲਾ ਕੇ ਕੁੱਲ 37 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਵਪਾਰੀ ਤੇ ਡਾਕਟਰ ਅਜੇ ਵੀ ਉਸ ਕੋਲੋਂ 25 ਲੱਖ ਰੁਪਏ ਹੋਰ ਮੰਗ ਰਹੇ ਹਨ।

Ad Position 21
No active advertisement
ਅਜੀਤ ਡੈਸਕ 20-09-2026
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਪਿੰਡ ਈਨਾਖੇੜਾ ਦੇ ਗੁਰਪ੍ਰੀਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਪਾਰੀ ਤੇ ਇਕ ਡਾਕਟਰ ਪਾਸੋਂ ਮਈ 2024 ਵਿਚ 16 ਲੱਖ ਰੁਪਏ ਆਪਣੀ ਲੈਬ ਅਤੇ ਖੇਤੀਬਾੜੀ ਦੇ ਕੰਮ ਦੇ ਵਾਧੇ ਵਾਸਤੇ ਵਿਆਜ ਉਪਰ ਲਏ ਸਨ। ਇਸ ਰਕਮ ਦੇ ਬਦਲੇ ਵਿਚ ਉਸ ਨੇ ਵਿਆਜ ਅਤੇ ਮੂਲ ਦੇ ਮਿਲਾ ਕੇ ਕੁੱਲ 37 ਲੱਖ ਰੁਪਏ ਵਾਪਸ ਕਰ ਦਿੱਤੇ ਪਰ ਵਪਾਰੀ ਤੇ ਡਾਕਟਰ ਅਜੇ ਵੀ ਉਸ ਕੋਲੋਂ 25 ਲੱਖ ਰੁਪਏ ਹੋਰ ਮੰਗ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕਰਜ਼ੇ ਦੀ ਆੜ ਵਿਚ ਡਾਕਟਰ ਨੇ ਉਸ ਦੀ ਸੱਸ ਯਾਨੀ ਕਿ ਗੁਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਤੋਂ ਅੱਧਾ ਕਿੱਲਾ ਜ਼ਮੀਨ ਸਕਿਉਰਿਟੀ ਵਜੋਂ ਆਪਣੇ ਨਾਂਅ ਕਰਵਾ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ 11 ਤੋਲੇ ਸੋਨਾ ਵੀ ਸਕਿਉਰਿਟੀ ਵਜੋਂ ਲਿਆ ਸੀ, ਪਰ ਹੁਣ ਰਕਮ ਵਸੂਲ ਕਰਨ ’ਤੇ ਇਹ ਸੋਨਾ ਵੀ ਹੜੱਪ ਕਰ ਲਿਆ ਹੈ। ਹੋਰ ਤਾਂ ਹੋਰ ਗੁਰਪ੍ਰੀਤ ਸਿੰਘ ਦੇ ਭਰਾ ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਸਾਹਿਬ ਸਿੰਘ ਹੋਰਾਂ ਦੇ ਸਕਿਉਰਿਟੀ ਵਜੋਂ ਰੱਖੇ ਚੈੱਕ ਵੀ ਅਦਾਲਤ ਵਿਚ ਲਗਾ ਕੇ ਕੇਸ ਕਰ ਦਿੱਤੇ ਹਨ। ਕਰਜ਼ੇ ਦੇ ਇਸ ਚੱਕਰ ਵਿਚ ਫਸ ਕੇ ਗੁਰਪ੍ਰੀਤ ਸਿੰਘ ਦਾ ਲੈਬਾਰਟਰੀ ਦਾ ਕੰਮ ਅਤੇ ਖੇਤੀਬਾੜੀ ਵੀ ਛੁੱਟ ਗਈ। ਉਤੋਂ ਕੇਸ ਬਣਨੇ ਸ਼ੁਰੂ ਹੋ ਗਏ। ਇਸ ਤੋਂ ਪ੍ਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉਪਰ ਆਪਣੀ ਵੀਡੀਓ ਪਾ ਕੇ ਅਤੇ ਖ਼ੁਦਕਸ਼ੀ ਨੋਟ ਲਿਖ ਕੇ ਜ਼ਹਿਰੀਲੀ ਦਵਾਈ ਪੀ ਲਈ। ਪਰ ਇਸ ਦਾ ਸਮੇਂ ਸਿਰ ਪਤਾ ਲੱਗਣ ’ਤੇ ਪਰਿਵਾਰ ਨੇ ਪਹਿਲਾਂ ਉਸ ਨੂੰ ਮਲੋਟ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ, ਪਰ ਡਾਕਟਰਾਂ ਨੇ ਉਸ ਦੀ ਚਿੰਤਾਜਨਕ ਹਾਲਤ ਵੇਖਦਿਆਂ ਉਸ ਨੂੰ ਰੈਫ਼ਰ ਕਰ ਦਿੱਤਾ ਅਤੇ ਪਰਿਵਾਰ ਨੇ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ, ਜਿਥੇ ਉਹ ਆਈ.ਸੀ.ਯੂ. ਵਿਚ ਇਲਾਜ ਅਧੀਨ ਹੈ। ਪੀੜਤ ਪਰਿਵਾਰ ਦੇ ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਗੁਰਵੀਰ ਸਿੰਘ, ਗੁਰਸਾਹਿਬ ਸਿੰਘ, ਮਨਬੀਰ ਸਿੰਘ ਹੋਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਜ਼ਮੀਨ ਤੇ ਸੋਨਾ ਵਾਪਸ ਕਰਵਾਇਆ ਜਾਵੇ। ਇਸ ਤੋਂ ਇਲਾਵਾ ਡਾਕਟਰ ਅਤੇ ਵਪਾਰੀ ਟੋਲੇ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ
Ad Position 24