ਸੇਵਾ ਪੰਖਵਾੜੇ ਤਹਿਤ ਭਾਜਪਾ ਨੇ ਖ਼ੂਨਦਾਨ ਕੈਂਪ ਲਗਾਇਆ
ਗਿੱਦੜਬਾਹਾ, 19 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੇਵਾ ਪੰਖਵਾੜੇ ਤਹਿਤ ਭਾਜਪਾ ਵਲੋਂ ਬੱਸ ਸਟੈਂਡ ਵਾਲੀ ਪੰਚਾਇਤੀ ਧਰਮਸ਼ਾਲਾ ਗਿੱਦੜਬਾਹਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਮੰਡਲ ਪ੍ਰਧਾਨ ਅਨਮੋਲ ਸੇਠੀ ਵਲੋਂ ਕੀਤਾ ਗਿਆ।
ਗਿੱਦੜਬਾਹਾ, 19 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੇਵਾ ਪੰਖਵਾੜੇ ਤਹਿਤ ਭਾਜਪਾ ਵਲੋਂ ਬੱਸ ਸਟੈਂਡ ਵਾਲੀ ਪੰਚਾਇਤੀ ਧਰਮਸ਼ਾਲਾ ਗਿੱਦੜਬਾਹਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਮੰਡਲ ਪ੍ਰਧਾਨ ਅਨਮੋਲ ਸੇਠੀ ਵਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਲੋਕਾਂ ਨੇ ਕੈਂਪ ਵਿਚ ਪਹੁੰਚ ਕੇ ਖ਼ੂਨਦਾਨ ਕੀਤਾ ਅਤੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਅਨਮੋਲ ਸੇਠੀ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਸੇਵਾ ਹੈ ਅਤੇ ਹਰੇਕ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਪ੍ਰਬੰਧਕਾਂ ਵਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਨ ਢੱਲਾ, ਪ੍ਰਿਤਪਾਲ ਸ਼ਰਮਾ, ਹਰਜੀਤ ਸਿੰਘ ਨੀਲਾ ਮਾਨ, ਵਿਜੈ ਰਾਠੌਰ, ਕਮਲਜੀਤ ਮਸੌਣ, ਰਾਜਪਾਲ ਇੰਦੌਰਾ, ਲੱਕੀ ਬਾਂਸਲ, ਸੁਰਜੀਤ ਸਿੰਘ ਘੋਨਾ, ਸੰਨੀ ਗਰਗ, ਮਨੋਜ ਕੁਮਾਰ, ਪ੍ਰਭਜੀਤ ਸਿੰਘ, ਮਨਿੰਦਰ ਸਿੰਘ ਧਾਲੀਵਾਲ, ਓਮ ਪ੍ਰਕਾਸ਼, ਦੀਪਕ ਜੈਨ, ਵਿਨੋਦ ਬਾਂਸਲ, ਮਹਾਂਵੀਰ ਪ੍ਰਸਾਦ, ਵਿਵੇਕ ਅਰੋੜਾ, ਕਰਮੇਸ਼ ਅਰੋੜਾ, ਪਰਗਟ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।