22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੋਕ ਇਕ-ਇਕ ਬੈਂਚ ਨੂੰ ਤਰਸਣ, ਨਗਰ ਕੌਂਸਲ ਸੈਂਕੜੇ ਬੈਂਚ ਪਾਰਕ ’ਚ ਰੱਖ ਕੇ ਭੁੱਲੀ

ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਹਰਮਹਿੰਦਰ ਪਾਲ)-ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸੇ ਨਾ ਹੋਣ ਦੇ ਬਹਾਨੇ ਲਗਾਉਣ ਵਾਲੀ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦਾ ਬੋਝਾ ਹਕੀਕਤ ਵਿਚ ਕਿੰਨਾ ਭਾਰੀ ਹੈ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਕੌਂਸਲ ਲੱਖਾਂ ਰੁਪਏ ਦੀ ਕੀਮਤ ਵਾਲੇ ਕਰੀਬ ਸੌ ਤੋਂ ਵੱਧ ਬੈਂਚ ਪਾਰਕ ਵਿਚ ਰੱਖ ਕੇ ਭੁੱਲ ਗਈ। ਇੱਥੋਂ ਦੇ ਮਾਤਾ ਭਾਗ ਕੌਰ ਪਾਰਕ ਵਿਚ ਇਹ ਅਣਲੱਗ ਬੈਂਚ ਇਕ ਸਾਲ ਤੋਂ ਖੁੱਲੇ੍ ਅਸਮਾਨ ਹੇਠਾਂ ਪਏ ਹਨ।

Ad Position 21
No active advertisement
ਅਜੀਤ ਡੈਸਕ 23-09-2026
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਹਰਮਹਿੰਦਰ ਪਾਲ)-ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸੇ ਨਾ ਹੋਣ ਦੇ ਬਹਾਨੇ ਲਗਾਉਣ ਵਾਲੀ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦਾ ਬੋਝਾ ਹਕੀਕਤ ਵਿਚ ਕਿੰਨਾ ਭਾਰੀ ਹੈ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਕੌਂਸਲ ਲੱਖਾਂ ਰੁਪਏ ਦੀ ਕੀਮਤ ਵਾਲੇ ਕਰੀਬ ਸੌ ਤੋਂ ਵੱਧ ਬੈਂਚ ਪਾਰਕ ਵਿਚ ਰੱਖ ਕੇ ਭੁੱਲ ਗਈ। ਇੱਥੋਂ ਦੇ ਮਾਤਾ ਭਾਗ ਕੌਰ ਪਾਰਕ ਵਿਚ ਇਹ ਅਣਲੱਗ ਬੈਂਚ ਇਕ ਸਾਲ ਤੋਂ ਖੁੱਲੇ੍ ਅਸਮਾਨ ਹੇਠਾਂ ਪਏ ਹਨ। ਕੂੜੇ ਕਰਕਟ ਦੱਬੇ ਪਏ ਇਨ੍ਹਾਂ ਲੋਹੇ ਦੇ ਬੈਂਚਾਂ ਨੂੰ ਜੰਗਾਲ ਲੱਗ ਰਹੀ ਹੈ। ਬੈਂਚਾਂ ਵਿਚ ਘਾਹ ਫੂਸ ਉਗ ਆਇਆ ਹੈ। ਦੂਜੇ ਪਾਸੇ ਮਾਤਾ ਭਾਗ ਕੌਰ ਪਾਰਕ, ਗੁਰੂ ਗੋਬਿੰਦ ਸਿੰਘ ਪਾਰਕ, ਮੀਨਾਰ-ਏ-ਮੁਕਤੇ ਪਾਰਕ ਅਤੇ ਜਲਘਰ ਵਿਚ ਲੋਕਾਂ ਦੇ ਬੈਠਣ ਲਈ ਬੈਂਚਾਂ ਦੀ ਘਾਟ ਹੈ। ਲੋਕ ਕਮੇਟੀ ਕੋਲੋਂ ਬੈਂਚ ਮੰਗਦੇ ਹਨ ਤਾਂ ਅਧਿਕਾਰੀ ਕਹਿ ਦਿੰਦੇ ਹਨ ਕਿ ਬੈਂਚ ਖ਼ਤਮ ਹਨ। ਸ਼ਹਿਰ ਵਾਸੀ ਅੰਮ੍ਰਿਤਪਾਲ ਸਿੰਘ ਅਤੇ ਭੀਨੇ ਨੇ ਦੱਸਿਆ ਕਿ ਉਨ੍ਹਾਂ ਕਈ ਕੌਂਸਲਰਾਂ ਤੇ ਵਿਧਾਇਕ ਦੇ ਪੀ.ਏ. ਵਿੱਕੀ ਕੁਮਾਰ ਪਾਸੋਂ ਵੀ ਜਲਘਰ ਲਈ ਬੈਂਚਾਂ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਕਿਹਾ ਕਿ ਬੈਂਚ ਨਹੀਂ ਹਨ, ਪਰ ਇਥੇ ਪਾਰਕ ਵਿਚ ਬੈਂਚ ਪਏ ਗਲ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬੈਂਚ ਖ਼ਰਾਬ ਹੋਣ ਤੋਂ ਪਹਿਲਾਂ ਲੋਕਾਂ ਦੀ ਵਰਤੋਂ ਵਾਸਤੇ ਵੰਡੇ ਜਾਣ ਅਤੇ ਇਸ ਕੁਤਾਹੀ ਲਈ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਾਰਕ ਦੇ ਮਾਲੀ ਨੇ ਦੱਸਿਆ ਕਿ ਸੌ ਦੇ ਕਰੀਬ ਬੈਂਚ ਮਾਤਾ ਭਾਗ ਕੌਰ ਪਾਰਕ ਵਿਚ ਇਕ ਸਾਲ ਤੋਂ ਪਏ ਹਨ। ਉਸ ਨੂੰ ਕਮੇਟੀ ਨੇ ਬੈਂਚਾਂ ਦੀ ਦੇਖਭਾਲ ਲਈ ਕਿਹਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਬੈਂਚ ਨਹੀਂ ਹਨ, ਉਹ ਜਲਦੀ ਹੀ ਇਸ ਦੀ ਪੜਤਾਲ ਕਰਵਾ ਕੇ ਢੁਕਵੀਆਂ ਥਾਵਾਂ ’ਤੇ ਪਹੁੰਚਾਉਗੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ‘ਮਾਨ ਦੇ ਮੁਨਾਫ਼ੇ, ਜੋ ਕਿਹਾ ਉਹ ਕੀਤਾ, ਹਰ ਗਾਰੰਟੀ ਪੂਰੀ’ ਪ੍ਰੋਗਰਾਮ ਤਹਿਤ ਵਿਧਾਇਕ ਡਿੰਪੀ ਢਿੱਲੋਂ ਵਲੋਂ ਪਿੰਡ ਭਲਾਈਆਣਾ...
Ad Position 24