22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨੈਸ਼ਨਲ ਹਾਈਵੇਅ ਵਲੋਂ ਬਣਾਏ ਪੁਲ ਨੂੰ ਚਾਲੂ ਕਰਨ ਦੇ ਦੋ ਦਿਨ ਬਾਅਦ ਹੀ ਪਲਟਿਆ ਟਰੱਕ।

ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਹਰਮਹਿੰਦਰ ਪਾਲ)-ਨੈਸ਼ਨਲ ਹਾਈਵੇਅ ਵਲੋਂ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ’ਤੇ ਪਿੰਡ ਵੜਿੰਗ ਨੇੜੇ ਡਰੇਨ ਉਪਰ ਨਵੇਂ ਬਣਾਏ ਗਏ ਪੁਲ ਨੂੰ ਆਵਾਜਾਈ ਲਈ ਚਾਲੂ ਕੀਤਿਆਂ ਅਜੇ ਮਹਿਜ਼ ਦੋ ਦਿਨ ਹੀ ਹੋਏ ਹਨ ਕਿ ਪ੍ਰਸ਼ਾਸਨ ਤੇ ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਇੱਥੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੜਕ ਅਤੇ ਪੁਲ ਦੇ ਜੋੜ ਵਿਚਕਾਰ ਬਣੇ ਡੂੰਘੇ ਖੱਡੇ ਕਾਰਨ ਕਈ ਟਰੱਕ, ਟਰੈਕਟਰ, ਕਾਰਾਂ ਅਤੇ ਬੱਸਾਂ ਦੁਰਘਟਨਾਗ੍ਰਸਤ ਹੋ ਕੇ ਨੁਕਸਾਨੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 23-09-2026
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਹਰਮਹਿੰਦਰ ਪਾਲ)-ਨੈਸ਼ਨਲ ਹਾਈਵੇਅ ਵਲੋਂ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ’ਤੇ ਪਿੰਡ ਵੜਿੰਗ ਨੇੜੇ ਡਰੇਨ ਉਪਰ ਨਵੇਂ ਬਣਾਏ ਗਏ ਪੁਲ ਨੂੰ ਆਵਾਜਾਈ ਲਈ ਚਾਲੂ ਕੀਤਿਆਂ ਅਜੇ ਮਹਿਜ਼ ਦੋ ਦਿਨ ਹੀ ਹੋਏ ਹਨ ਕਿ ਪ੍ਰਸ਼ਾਸਨ ਤੇ ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਇੱਥੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੜਕ ਅਤੇ ਪੁਲ ਦੇ ਜੋੜ ਵਿਚਕਾਰ ਬਣੇ ਡੂੰਘੇ ਖੱਡੇ ਕਾਰਨ ਕਈ ਟਰੱਕ, ਟਰੈਕਟਰ, ਕਾਰਾਂ ਅਤੇ ਬੱਸਾਂ ਦੁਰਘਟਨਾਗ੍ਰਸਤ ਹੋ ਕੇ ਨੁਕਸਾਨੀਆਂ ਗਈਆਂ ਹਨ। ਗੁਆਂਢੀ ਸੂਬੇ ਤੋਂ ਆਇਆ ਬੋਰੀਆਂ ਦਾ ਭਰਿਆ ਇਕ ਟਰੱਕ ਪੁਲ ’ਤੇ ਚੜ੍ਹਦਿਆਂ ਹੀ ਅਚਾਨਕ ਪਲਟ ਗਿਆ। ਟਰੱਕ ਮਾਲਕ ਨੇ ਦੱਸਿਆ ਕਿ ਉਹ ਬਹੁਤ ਹੀ ਧੀਮੀ ਰਫ਼ਤਾਰ ਨਾਲ ਆ ਰਹੇ ਸਨ, ਪਰ ਪੁਲ ਤੇ ਸੜਕ ਦੇ ਜੋੜ ਵਿਚਕਾਰ ਪਈ ਕੱਚੀ ਮਿੱਟੀ ਦੇ ਹੇਠਾਂ ਬਣਿਆ ਕਰੀਬ ਡੇਢ ਫੁੱਟ ਡੂੰਘਾ ਖੱਡਾ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ। ਜਿਵੇਂ ਹੀ ਟਰੱਕ ਦਾ ਪਹੀਆ ਮਿੱਟੀ ਉਪਰ ਚੜ੍ਹਿਆ, ਤਾਂ ਮਿੱਟੀ ਧੱਸ ਗਈ ਅਤੇ ਟਰੱਕ ਸੜਕ ਉਪਰ ਪਲਟ ਗਿਆ। ਇਸ ਹਾਦਸੇ ਵਿਚ ਟਰੱਕ ਦੀ ਚੈਸੀ ਟੁੱਟ ਗਈ ਅਤੇ ਮਾਲਕ ਦਾ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ। ਇਸੇ ਖੱਡੇ ਕਾਰਨ ਲੱਕੜਾਂ ਨਾਲ ਭਰਿਆ ਇਕ ਟਰੈਕਟਰ ਵੀ ਦੁਰਘਟਨਾਗ੍ਰਸਤ ਹੋ ਗਿਆ। ਇਸ ਤੋਂ ਇਲਾਵਾ ਇੱਥੋਂ ਲੰਘਣ ਵਾਲੀਆਂ ਕਈ ਕਾਰਾਂ ਤੇ ਬੱਸਾਂ ਦੇ ਹੇਠਲੇ ਹਿੱਸੇ (ਚੈਸੀ) ਪੁਲ ਦੀ ਸਲੈਬ ਨਾਲ ਵੱਜ ਕੇ ਬੁਰੇ ਤਰੀਕੇ ਨਾਲ ਨੁਕਸਾਨੇ ਜਾ ਰਹੇ ਹਨ। ਸੜਕ ਤੇ ਪੁਲ ਉਪਰ ਮਿੱਟੀ ਦੇ ਢੇਰ ਲੱਗੇ ਹੋਣ ਕਰਕੇ ਜਦੋਂ ਵੀ ਕੋਈ ਤੇਜ਼ ਰਫ਼ਤਾਰ ਵਾਹਨ ਲੰਘਦਾ ਹੈ ਤਾਂ ਬੇਤਹਾਸ਼ਾ ਧੂੜ ਉਡਦੀ ਹੈ, ਜੋ ਪਿੱਛੇ ਆਉਂਦੇ ਵਾਹਨ ਚਾਲਕਾਂ ਦੀ ਦ੍ਰਿਸ਼ਟਤਾ ਜ਼ੀਰੋ ਕਰ ਦਿੰਦੀ ਹੈ। ਇਲਾਕਾ ਨਿਵਾਸੀਆਂ ਤੇ ਵਾਹਨ ਚਾਲਕਾਂ ਨੇ ਦੱਸਿਆ ਕਿ ਪੁਲ ਦੇ ਨਿਰਮਾਣ ਸਮੇਂ ਖੇਤਾਂ ਵਿਚੋਂ ਬਣਾਇਆ ਗਿਆ ਬਦਲਵਾਂ ਰਸਤਾ ਇਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਅਤੇ ਖ਼ਰਾਬ ਅਵਸਥਾ ਵਿਚ ਹੈ, ਜਿਸ ਕਾਰਨ ਲੋਕ ਮਜ਼ਬੂਰੀਵੱਸ ਇਸ ਖ਼ਤਰਨਾਕ ਪੁਲ ਤੋਂ ਲੰਘਣ ਲਈ ਮਜ਼ਬੂਰ ਹਨ। ਮਹਿਜ਼ ਦੋ ਦਿਨਾਂ ਵਿਚ ਹੋਏ ਲਗਾਤਾਰ ਹਾਦਸਿਆਂ ਤੋਂ ਅੱਕ ਕੇ ਹੁਣ ਸਥਾਨਕ ਲੋਕਾਂ ਨੇ ਇਸ ਦਾ ਨਾਂਅ ‘ਖ਼ੂਨੀ ਪੁਲ’ ਰੱਖ ਦਿੱਤਾ ਹੈ। ਪੁਲ ’ਤੇ ਦੋ ਦਿਨਾਂ ਵਿਚ ਹੀ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਣ ਤੋਂ ਗ਼ੁੱਸੇ ਵਿਚ ਆਏ ਲੋਕਾਂ ਟਰੱਕ ਚਾਲਕ ਰਮੇਸ਼ ਕੁਮਾਰ, ਪਰਵਿੰਦਰ ਸਿੰਘ, ਗਨੇਸ਼ ਨਾਥ ਹੋਰਾਂ ਨੇ ਸਰਕਾਰ ਪਾਸੋਂ ਸੰਬੰਧਿਤ ਠੇਕੇਦਾਰ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਰਾਹਗੀਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ। ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਜੂਨੀਅਨ ਇੰਜੀਨੀਅਰ ਤੇਗਬੀਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਸਮੱਸਿਆ ਹੈ। ਇਸ ਦਾ ਹੱਲ ਸੜਕ ਉਪਰ ਪੱਥਰ ਪਾ ਕੇ ਅਤੇ ਲੁੱਕ ਬੱਜਰੀ ਪਾ ਕੇ ਕੀਤਾ ਜਾਵੇਗਾ। ਇਸ ਵਾਸਤੇ ਕੁਝ ਦਿਨ ਦਾ ਸਮਾਂ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ-ਵਿਧਾਇਕ ਕਾਕਾ ਬਰਾੜ ਨਸ਼ਿਆਂ ਵਿਰੁੱਧ ਜੰਗ ਤਹਿਤ ਵੀ... ਅਗਲੀ ਖ਼ਬਰ ਪਿੰਡ ਗੁਰੂਸਰ ਵਿਖੇ ਦੋ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ
Ad Position 24