ਵੀਲ੍ਹ ਪਾਵਰ ਟੀ-20 ਕ੍ਰਿਕਟ ਸੀਰੀਜ਼ ਵਿਚ ਪੰਜਾਬ ਦੀ ਟੀਮ ਜੇਤੂ ਰਹੀ ਪ੍ਰਵੀਨ ਜੱਸਾ ਬਣੇ ਮੈਨ ਆਫ਼ ਦਿ ਸੀਰੀਜ਼
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਨੈਸ਼ਨਲ ਪਬਲਿਕ ਸਕੂਲ ਦੇ ਖੇਡ ਮੈਦਾਨ ਵਿਚ ਬੀਤੇ ਦਿਨ ਕਰਵਾਈ ਗਈ ਦੋ ਰੋਜ਼ਾ ਵੀਲ੍ਹ ਪਾਵਰ ਟੀ-20 ਕ੍ਰਿਕਟ ਸੀਰੀਜ਼ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਉਤਰਾਖੰਡ ਦੀ ਟੀਮ ਨੂੰ ਮਾਤ ਦੇ ਕੇ ਜੇਤੂ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਦੇ ਦਿਵਿਆਂਗ ਕ੍ਰਿਕਟ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਸ
ਸਮਾਪਤੀ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਰਾਜੇਸ਼ ਗੋਰਾ ਪਠੇਲਾ, ਨਾਲ ਹੋਰ। ਅਜੀਤ ਤਸਵੀਰ
30-09-2026
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਨੈਸ਼ਨਲ ਪਬਲਿਕ ਸਕੂਲ ਦੇ ਖੇਡ ਮੈਦਾਨ ਵਿਚ ਬੀਤੇ ਦਿਨ ਕਰਵਾਈ ਗਈ ਦੋ ਰੋਜ਼ਾ ਵੀਲ੍ਹ ਪਾਵਰ ਟੀ-20 ਕ੍ਰਿਕਟ ਸੀਰੀਜ਼ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਉਤਰਾਖੰਡ ਦੀ ਟੀਮ ਨੂੰ ਮਾਤ ਦੇ ਕੇ ਜੇਤੂ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਮੁਕਾਬਲੇ ਵਿਚ ਦੋਵਾਂ ਟੀਮਾਂ ਦੇ ਦਿਵਿਆਂਗ ਕ੍ਰਿਕਟ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਆਰਗੇਨਾਈਜ਼ਰ ਤੇ ਦਿਵਿਆਂਗ ਕ੍ਰਿਕਟਰ ਵਿੱਕੀ ਗੋਲਨਾ ਨੇ ਦੱਸਿਆ ਕਿ ਪੂਰੀ ਸੀਰੀਜ਼ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਇਸ ਮੌਕੇ ਪ੍ਰਵੀਨ ਜੱਸਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ਼ ਦਿ ਸੀਰੀਜ਼’ ਚੁਣਿਆ ਗਿਆ। ਉਨ੍ਹਾਂ ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੌਰਾਨ ਫ਼ਾਜ਼ਿਲਕਾ ਦੇ ਰਾਜ ਕੁਮਾਰ ਮੋਰਿਆ ਨੇ ਕੁਮੈਂਟਰੀ ਰਾਹੀਂ ਮੁਕਾਬਲੇ ਨੂੰ ਦਿਲਚਸਪ ਬਣਾਇਆ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਮੁਕਾਬਲੇ ਵਿਚ ਹਿੱਸਾ ਲਿਆ। ਸੀਰੀਜ਼ ਦੇ ਉਦਘਾਟਨੀ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਤੇ ਅਗਰਵਾਲ ਵੈੱਲਫ਼ੇਅਰ ਬੋਰਡ ਦੇ ਚੇਅਰਮੈਨ ਸੁਮਿਤ ਗਰਗ ਅਤੇ ਬ੍ਰਾਹਮਣ ਵੈੱਲਫ਼ੇਅਰ ਬੋਰਡ ਦੇ ਚੇਅਰਮੈਨ ਸੰਦੀਪ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਟਾਸ ਕਰਵਾਉਣ ਉਪਰੰਤ ਮੁਕਾਬਲੇ ਦੀ ਸ਼ੁਰੂਆਤ ਕਰਵਾਈ। ਮੁਕਾਬਲੇ ਦੇ ਸਮਾਪਤੀ ਸਮਾਗਮ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਅਖਿਲ ਭਾਰਤੀ, ਸਰਪੰਚ ਸ਼ਮਿੰਦਰ ਸਿੰਘ ਸੇਖੋਂ ਅਤੇ ਨੀਟਾ ਤੰਵਰ ਵੀ ਮੌਜੂਦ ਸਨ। ਗੋਰਾ ਪਠੇਲਾ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿੰਘ ਵੀ ਹਾਜ਼ਰ ਸਨ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਮੁਕਾਬਲੇ ਲਈ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਿਚ ਕੁਲਵੰਤ ਸਿੰਘ ਅਤੇ ਸਪਾਂਸਰ ਜਪਜੀ ਧਾਲੀਵਾਲ ਯੂ.ਕੇ., ਵਿੱਕੀ ਵੈਸ਼ਨੂੰ ਭੋਜਨ ਭੰਡਾਰ, ਮਹਾਂਵੀਰ ਟੈਲੀਕਾਮ, ਭਜਨ ਸਮੋਸਾ ਭੰਡਾਰ, ਅਸ਼ੋਕ ਸਮੋਸਾ ਭੰਡਾਰ ਅਤੇ ਨਵ ਬੇਕਰਜ਼ ਸ਼ਾਮਿਲ ਸਨ।