29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਮਲੋਟ, 29 ਸਤੰਬਰ (ਪਾਟਿਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਲੋਟ ਸਥਿਤ ਆਸ਼ਰਮ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਚਿਕਿਤਸਕ ਡਾ.

Ad Position 21
No active advertisement
ਅਜੀਤ ਡੈਸਕ 30-09-2026
ਮਲੋਟ, 29 ਸਤੰਬਰ (ਪਾਟਿਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਲੋਟ ਸਥਿਤ ਆਸ਼ਰਮ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਚਿਕਿਤਸਕ ਡਾ. ਹਰਿ ਨਾਰਾਇਣ ਸਿੰਘ ਐੱਮ.ਡੀ. (ਮੈਡੀਸਨ) ਤੇ ਸਾਬਕਾ ਸਿਵਲ ਸਰਜਨ ਨੇ ਹਾਜ਼ਰ ਲੋਕਾਂ ਨੂੰ ਦਿਲ ਨੂੰ ਸਿਹਤਮੰਦ ਰੱਖਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨਸ਼ੈਲੀ, ਅਨਿਯਮਿਤ ਖਾਣ-ਪੀਣ, ਸਰੀਰਕ ਗਤੀਵਿਧੀਆਂ ਦੀ ਘਾਟ, ਤਣਾਅ ਤੇ ਤੰਬਾਕੂ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਮਹੱਤਵਪੂਰਨ ਜ਼ੋਖ਼ਮ ਕਾਰਕ ਹਨ। ਉਨ੍ਹਾਂ ਨਿਯਮਿਤ ਸਿਹਤ ਜਾਂਚ ਦੇ ਨਾਲ ਸੰਤੁਲਿਤ ਖ਼ੁਰਾਕ, ਘੱਟ ਨਮਕ ਅਤੇ ਤੇਲ ਦੀ ਵਰਤੋਂ, ਨਿਯਮਿਤ ਕਸਰਤ, ਪੂਰੀ ਨੀਂਦ ਅਤੇ ਤਣਾਅ ਨੂੰ ਨਿਯੰਤਰਿਤ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਲੋਕਾਂ ਨੂੰ ਛਾਤੀ ਵਿਚ ਦਰਦ ਜਾਂ ਦਬਾਅ, ਸਾਹ ਚੜ੍ਹਨਾ, ਬਹੁਤ ਪਸੀਨਾ ਆਉਣਾ, ਚੱਕਰ ਆਉਣਾ ਅਤੇ ਅਚਾਨਕ ਕਮਜ਼ੋਰੀ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ ਨਾ ਕਰਨ ਦੀ ਅਪੀਲ ਕੀਤੀ। ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟਰੋਲ ਦੀ ਨਿਯਮਿਤ ਜਾਂਚ ਨੂੰ ਵੀ ਜ਼ਰੂਰੀ ਦੱਸਿਆ। ਸਵਾਮੀ ਗਿਆਨੇਸ਼ਾਨੰਦ ਨੇ ਕਿਹਾ ਕਿ ਵਿਸ਼ਵ ਦਿਲ ਦਿਵਸ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਪ੍ਰੋਗਰਾਮ ਦੌਰਾਨ ਲੋਕਾਂ ਨੇ ਸਿਹਤ ਸੰਬੰਧੀ ਸਵਾਲ ਪੁੱਛੇ ਅਤੇ ਮਾਹਿਰ ਤੋਂ ਜਾਣਕਾਰੀ ਪ੍ਰਾਪਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਦਸਮੇਸ਼ ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24