41 ਸਾਲਾਂ ਦੀ ਬੇਦਾਗ਼ ਸੇਵਾ ਮਗਰੋਂ ਸੁਪਰਡੈਂਟ ਸੁਖਪਾਲ ਸਿੰਘ ਭਾਟੀ ਸੇਵਾ ਮੁਕਤ
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਥਾਨਕ ਗੁਰੂ ਨਾਨਕ ਕਾਲਜ ਵਿਖੇ 41 ਵਰਿ੍ਹਆਂ ਤੋਂ ਵੱਧ ਸਮਾਂ ਸੇਵਾਵਾਂ ਨਿਭਾਉਣ ਮਗਰੋਂ ਸੁਪਰਡੈਂਟ ਸੁਖਪਾਲ ਸਿੰਘ ਭਾਟੀ ਸੇਵਾ ਮੁਕਤ ਹੋ ਗਏ। ਕਾਲਜ ਸਟਾਫ਼ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਯਾਦਾਂ ਦਾ ਅਮਿੱਟ ਸਫ਼ਰ ਸਿਰਲੇਖ ਹੇਠ ਨਿੱਘਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ।
ਮੰਡੀ ਕਿੱਲਿਆਂਵਾਲੀ, 1 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਥਾਨਕ ਗੁਰੂ ਨਾਨਕ ਕਾਲਜ ਵਿਖੇ 41 ਵਰਿ੍ਹਆਂ ਤੋਂ ਵੱਧ ਸਮਾਂ ਸੇਵਾਵਾਂ ਨਿਭਾਉਣ ਮਗਰੋਂ ਸੁਪਰਡੈਂਟ ਸੁਖਪਾਲ ਸਿੰਘ ਭਾਟੀ ਸੇਵਾ ਮੁਕਤ ਹੋ ਗਏ। ਕਾਲਜ ਸਟਾਫ਼ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਯਾਦਾਂ ਦਾ ਅਮਿੱਟ ਸਫ਼ਰ ਸਿਰਲੇਖ ਹੇਠ ਨਿੱਘਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਭਾਟੀ ਇਸੇ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ ਅਤੇ ਪਿੰਡ ਕਿੱਲਿਆਂਵਾਲੀ ਦੇ ਸਰਪੰਚ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਹ 4 ਅਕਤੂਬਰ 1985 ਨੂੰ ਕਾਲਜ ਨਾਲ ਲੇਖਾਕਾਰ ਵਜੋਂ ਜੁੜੇ ਸਨ। ਸੇਵਾ ਮੁਕਤੀ ਸਮਾਗਮ ਮੌਕੇ ਸੁਖਪਾਲ ਸਿੰਘ ਭਾਟੀ ਆਪਣੇ ਧਰਮਪਤਨੀ ਚਰਨਜੀਤ ਕੌਰ, ਦਾਮਾਦ ਡਾ. ਗੁਰਦੀਪ ਗਿੱਲ, ਸਪੁੱਤਰੀ ਡਾ. ਰਮਨੀਤ ਕੌਰ ਅਤੇ ਦੋਹਤੇ ਮਨਸਾਂਝ ਸਿੰਘ ਸਮੇਤ ਕਾਲਜ ਕੈਂਪਸ ਪੁੱਜੇ। ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਤੇ ਸਮੁੱਚੇ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਾਨਫ਼ਰੰਸ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਮੁਕਤੀ ਨਾਲ ਅਦਾਰੇ ਦੇ ਇਤਿਹਾਸ ਦਾ ਇਕ ਸੁਨਹਿਰੀ ਦੌਰ ਸਮਾਪਤ ਹੋਇਆ ਹੈ। ਸ੍ਰੀ ਭਾਟੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਾਲਜ ਉਨ੍ਹਾਂ ਲਈ ਮਹਿਜ਼ ਕਰਮਭੂਮੀ ਨਹੀਂ, ਸਗੋਂ ਜਿੰਦ-ਜਾਨ ਅਤੇ ਦੂਜਾ ਘਰ ਰਿਹਾ ਹੈ। ਸਹਾਇਕ ਪ੍ਰੋ. ਅਮਿਤ ਬਹਿਲ, ਪ੍ਰੋ. ਊਸ਼ਾ ਗੋਇਲ, ਡਾ. ਸੀਮਾ ਜਿੰਦਲ, ਦਵਿੰਦਰਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਭਾਟੀ ਨੇ ਸਟਾਫ਼ ਨੂੰ ਹਮੇਸ਼ਾ ਛੋਟੇ ਭੈਣ-ਭਰਾਵਾਂ ਵਾਂਗ ਸਨੇਹ ਦਿੱਤਾ ਅਤੇ ਹਰ ਮੋੜ ’ਤੇ ਅਗਵਾਈ ਕੀਤੀ। ਡਾ. ਖ਼ੁਸ਼ਨਸੀਬ ਕੌਰ ਨੇ ਭਾਵੁਕ ਗੀਤ ਪੇਸ਼ ਕੀਤਾ। ਸਟੇਜ ਸੰਚਾਲਨ ਦਵਿੰਦਰਜੀਤ ਸਿੰਘ ਨੇ ਕੀਤਾ। ਅੰਤ ਵਿਚ ਸ੍ਰੀ ਭਾਟੀ ਨੇ ਸਮੂਹ ਸਟਾਫ਼ ਨੂੰ ਯਾਦਗਾਰੀ ਤੋਹਫ਼ੇ ਭੇਟ ਕਰਕੇ ਧੰਨਵਾਦ ਕੀਤਾ।