ਪੀ.ਐੱਨ.ਬੀ. ਦੀ ‘ਚਿਤ੍ਰਾਂਜਲੀ 2026-27’ ਵਿਚ ਡਾ. ਰਾਜਨ ਮਲੂਜਾ ਦਾ ਸਨਮਾਨ
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੈਸ਼ਨਲ ਬੈਂਕ ਵਲੋਂ ਦਿੱਲੀ ਵਿਖੇ ਕਰਵਾਈ ਗਈ ਪ੍ਰਤਿਸ਼ਠਿਤ ਕਲਾ ਪ੍ਰਦਰਸ਼ਨੀ ‘ਚਿਤ੍ਰਾਂਜਲੀ 2026-27’ ਦੌਰਾਨ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕਲਾਕਾਰ ਡਾ. ਰਾਜਨ ਮਲੂਜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੈਸ਼ਨਲ ਬੈਂਕ ਵਲੋਂ ਦਿੱਲੀ ਵਿਖੇ ਕਰਵਾਈ ਗਈ ਪ੍ਰਤਿਸ਼ਠਿਤ ਕਲਾ ਪ੍ਰਦਰਸ਼ਨੀ ‘ਚਿਤ੍ਰਾਂਜਲੀ 2026-27’ ਦੌਰਾਨ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕਲਾਕਾਰ ਡਾ. ਰਾਜਨ ਮਲੂਜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਐਮ.ਡੀ. ਤੇ ਸੀ.ਈ.ਓ.) ਅਸ਼ੋਕ ਚੰਦ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ। ਬੈਂਕ ਦੇ ਅਧਿਕਾਰੀਆਂ ਵਲੋਂ ਡਾ. ਮਾਲੂਜਾ ਦੀ ਜਾਣ-ਪਛਾਣ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕਲਾਕਾਰ ਵਜੋਂ ਕਰਵਾਈ ਗਈ। ਇਸ ਦੌਰਾਨ ਅਸ਼ੋਕ ਚੰਦ ਨੇ ਪ੍ਰਦਰਸ਼ਨੀ ਤੇ ਕਲਾ ਦੇ ਖੇਤਰ ਨਾਲ ਸੰਬੰਧਿਤ ਉਨ੍ਹਾਂ ਦੇ ਵਿਚਾਰ ਜਾਣੇ। ਡਾ. ਮਲੂਜਾ ਨੇ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਵੱਖ-ਵੱਖ ਕਲਾਕ੍ਰਿਤੀਆਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੀ ਵਿਸ਼ਾ-ਵਸਤੂ, ਰਚਨਾਤਮਕ ਪੱਖ ਤੇ ਸਮਾਜਿਕ ਸੁਨੇਹਿਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਲਾ ਦੀ ਸਮਾਜਿਕ ਭੂਮਿਕਾ ਤੇ ਚਿੱਤਰਕਲਾ ਰਾਹੀਂ ਸਮਾਜ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਨੂੰ ਪੇਸ਼ ਕਰਨ ਸੰਬੰਧੀ ਵੀ ਵਿਚਾਰ-ਵਟਾਂਦਰਾ ਹੋਇਆ। ਪ੍ਰੋਗਰਾਮ ਦੌਰਾਨ ਡਾ. ਰਾਜਨ ਮਲੂਜਾ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਨਿਰਦੇਸ਼ਕ ਡੀ. ਸੁਰੇਂਦਰਨ, ਮੁੱਖ ਮਹਾ ਪ੍ਰਬੰਧਕ ਸੁਮੇਸ਼ ਕੁਮਾਰ ਸਮੇਤ ਬੈਂਕ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।