04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈਫ਼ ਕੇਅਰ ਫਾਊਂਡੇਸ਼ਨ ਨੇ 2 ਲੈਬ ਕੁਲੈਕਸ਼ਨ ਸੈਂਟਰ ਖੋਲ੍ਹੇ, ਸਮਾਜ ਸੇਵੀ ਸਤੀਸ਼ ਨੇ ਕੀਤਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ (ਮੋਹਾਲੀ) ਵਲੋਂ ਸੀ. ਸੀ.

Ad Position 21
No active advertisement
ਅਜੀਤ ਡੈਸਕ 04-10-2026
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ (ਮੋਹਾਲੀ) ਵਲੋਂ ਸੀ.ਸੀ.ਐਮ.ਐਚ. ਹਸਪਤਾਲ 30 ਫੁੱਟੀ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ. ਸੁਖਮੰਦਰ ਸਿੰਘ ਸਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵੀਂ ਚੈਰੀਟੇਬਲ ਲੈਬਾਰਟਰੀ ਦਾ 263ਵਾਂ ਕੁਲੈਕਸ਼ਨ ਸੈਂਟਰ ਸਥਾਪਤ ਕੀਤਾ ਗਿਆ, ਜਿਸ ਵਿਚ ਅੱਜ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੁਲੈਕਸ਼ਨ ਸੈਂਟਰ ਦਾ ਉਦਘਾਨ ਮੁੱਖ ਮਹਿਮਾਨ ਸਤੀਸ਼ ਐਨ.ਜੀ.ਓ. ਨੇ ਕੀਤਾ। ਇਸ ਮੌਕੇ ਮਲਕੀਤ ਸਿੰਘ ਥਿੰਦ ਚੇਅਰਮੈਨ ਬੀ.ਸੀ. ਕਮਿਸ਼ਨ, ਡਾ. ਸੁਖਮੰਦਰ ਸਿੰਘ ਸਰਾਂ, ਹਰਦੀਪ ਸਿੰਘ ਜਨਰਲ ਮੈਨੇਜਰ, ਮੈਨੇਜਰ ਡਾ. ਜਤਿੰਦਰਪਾਲ ਸਿੰਘ ਬਾਠ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ ਦੇ ਮੈਨੇਜਰ ਡਾ. ਜਤਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ੂਗਰ ਦਾ ਟੈੱਸਟ, ਯੂਰਿਕ ਐਸਿਡ ਦਾ ਟੈੱਸਟ ਤੇ ਗੁਰਦਿਆਂ ਦੇ 5 ਹੋਰ ਟੈੱਸਟ ਬਿਲਕੁਲ ਮੁਫ਼ਤ ਕੀਤੇ ਗਏ ਅਤੇ ਹੁਣ ਇਹ ਲੈਬਾਰਟਰੀ ਸੀ.ਸੀ . ਐਮ.ਐਚ. ਹਸਪਤਾਲ ਸ੍ਰੀ ਮੁਕਤਸਰ ਸਾਹਿਬ ਰੋਜ਼ਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲਿ੍ਹਆ ਕਰੇਗੀ, ਜਿਸ ਵਿਚ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਮੁਨਾਫ਼ੇ ਤੋਂ, ਬਾਜ਼ਾਰ ਨਾਲੋਂ ਤਿੰਨ ਗੁਣਾਂ ਘੱਟ ਰੇਟ ’ਤੇ, ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ ਡਾਕਟਰਾਂ ਦੀ ਦੇਖ-ਰੇਖ ਵਿਚ ਟੈੱਸਟ ਕੀਤੇ ਜਾਂਦੇ ਹਨ। ਇਸ ਲੈਬ ਦੀਆਂ ਰਿਪੋਰਟਾਂ ਪੀ.ਜੀ.ਆਈ. ਚੰਡੀਗੜ੍ਹ, ਡੀ.ਐਮ.ਸੀ., ਲੁਧਿਆਣਾ, ਏਮਜ਼ ਬਠਿੰਡਾ ਅਤੇ ਹਰ ਵੱਡੇ-ਵੱਡੇ ਅਦਾਰਿਆਂ ਵਿਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਬੋਲਦਿਆਂ ਐਨ.ਜੀ.ਓ. ਸਤੀਸ਼ ਨੇ ਕਿਹਾ ਕਿ ਹੁਣ ਤੱਕ ਕਰੀਬ 275 ਕੁਲੈਕਸ਼ਨ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਅਤੇ ਜਲਦੀ ਹੀ 300 ਤੱਕ ਹੋ ਜਾਣਗੇ। ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਵੀ ਕੁਲੈਕਸ਼ਨ ਸੈਂਟਰ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਦੀ ਗਿਣਤੀ ਜਦੋਂ 500 ਹੋ ਗਈ ਤਾਂ ਉਸ ਤੋਂ ਬਾਅਦ ਅਲਟਰਾਸਾਊਂਡ, ਸੀ.ਟੀ. ਸਕੈਨ, ਐਮ.ਆਰ.ਆਈ. ਸਮੇਤ ਹੋਰ ਟੈੱਸਟਾਂ ਦੇ ਸੈਂਟਰ ਵੀ ਨਾ ਲਾਭ ਨਾ ਹਾਨੀ ਦੇ ਰੇਟ ’ਤੇ ਖੋਲ੍ਹੇ ਜਾਣਗੇ। ਹੁਣ ਤੱਕ ਜੋ ਕੁਲੈਕਸ਼ਨ ਸੈਂਟਰ ਖੋਲ੍ਹੇ ਗਏ ਹਨ, ਉਨ੍ਹਾਂ ਵਿਚ ਵੀ ਸਾਰੇ ਟੈੱਸਟ 75 ਪ੍ਰਤੀਸ਼ਤ ਤੱਕ ਘੱਟ ਰੇਟਾਂ ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਮੈਡੀਕਲ ਮਾਫ਼ੀਏ ਤੋਂ ਛੁਟਕਾਰਾ ਦਿਵਾਉਣਾ ਹੈ। ਦਿੱਲੀ ਕਿਸਾਨ ਮੋਰਚੇ ਵਿਚ ਸ਼ੁਰੂ ਕੀਤੀ ਗਈ ਇਸ ਸੇਵਾ ਨੇ ਸਮਾਜ ਸੇਵਕਾਂ ਨੂੰ ਇਸ ਪਾਸੇ ਲਾਇਆ, ਤਾਂ ਜੋ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਤੀਸ਼, ਚੀਫ਼ ਮੈਨੇਜਰ ਹਰਦੀਪ ਸਿੰਘ ਤੇ ਡਾ. ਬਾਠ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਹਸਪਤਾਲ ਦੇ ਪ੍ਰਬੰਧਕ ਡਾ. ਸੁਖਮੰਦਰ ਸਿੰਘ ਸਰਾਂ ਨੇ ਸਮਾਜ ਸੇਵਕ ਸਤੀਸ਼ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮਲਕੀਤ ਸਿੰਘ ਥਿੰਦ ਨੇ ਸੰਬੋਧਨ ਕਰਦਿਆਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵਲੋਂ ਸਮਾਜ ਸੇਵਕ ਸਤੀਸ਼ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਟੇਜ ਦੀ ਭੂਮਿਕਾ ਗੁਰਜੰਟ ਸਿੰਘ ਜਟਾਣਾ ਨੇ ਨਿਭਾਈ ਗਈ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਡਾ. ਮੰਦਰ ਸਿੰਘ, ਗੁਰਪ੍ਰੀਤ ਸਿੰਘ ਖੋਖਰ, ਬਾਬਾ ਜੀ ਵੈੱਲਫ਼ੇਅਰ ਐਨ.ਜੀ.ਓ. ਤੋਂ ਵੰਸ਼ ਖੁੰਗਰ ਲੱਧੂਵਾਲਾ, ਡਾ. ਹਰਪ੍ਰੀਤ ਸਿੰਘ, ਡਾ. ਅਵਿਨਾਸ਼, ਡਾ. ਸ਼ਮਿੰਦਰ ਕੌਰ, ਡਾ. ਮਨਜੋਤ ਕੌਰ, ਸਮਾਜ ਸੇਵਕ ਦੀਪਕ ਗਰਗ, ਸੁਖਰਾਜ ਸਿੰਘ ਬਰਕੰਦੀ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ। ਅਖ਼ੀਰ ਵਿਚ ਗੁਰਜੰਟ ਸਿੰਘ ਜਟਾਣਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਮਾਜ ਸੇਵਕ ਸਤੀਸ਼ ਵਲੋਂ ਸਥਾਨਕ ਅਬੋਹਰ ਰੋਡ ਬਾਈਪਾਸ ਨੇੜੇ ਬੱਸ ਸਟੈਂਡ ਵਿਖੇ ਵੀ ਲੈਬ ਦੇ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਹ ਕੁਲੈਕਸ਼ਨ ਸੈਂਟਰ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਅਤੇ ਸਿੰਘਲਾ ਹੋਮਿਓਪੈਥਿਕ ਐਂਡ ਆਯੁਰਵੈਦਿਕ ਸੈਂਟਰ ਵਲੋਂ ਸਹਿਯੋਗ ਦੇ ਕੇ ਖੁੱਲ੍ਹਵਾਇਆ ਗਿਆ ਹੈ। ਇਸ ਮੌਕੇ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਦੀਪਕ ਗਰਗ ਅਤੇ ਸਿੰਗਲਾ ਹੋਮਿਓਪੈਥਿਕ ਸੈਂਟਰ ਦੇ ਸੰਚਾਲਕਾਂ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਰਾਜ ਪੱਧਰੀ ਖੇਡਾਂ ਲਈ ਖਿਡਾਰੀਆਂ ਦੇ ਟਰਾਇਲ 5 ਤੇ 6 ਨੂੰ ਅਗਲੀ ਖ਼ਬਰ ਜ਼ਿਲ੍ਹਾ ਰਿਸੋਰਸ ਸੈਂਟਰ ਵਿਚ ਪੜ੍ਹ ਰਹੇ ਬੱਚਿਆਂ ਨੂੰ ਹੱਕਾਂ ਸੰਬੰਧੀ ਦਿੱਤੀ ਜਾਣਕਾਰੀ
Ad Position 24