ਫਤਹਿ ਸਿੰਘ ਬਾਦਲ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
ਮੰਡੀ ਕਿੱਲਿਆਂਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਕਾਂਗਰਸ ਦੇ ਪੰਚਾਇਤ ਰਾਜ ਸੰਗਠਨ ਦੇ ਸੂਬਾਈ ਸਹਿ-ਸੰਜੋਯਕ ਫਤਹਿ ਸਿੰਘ ਬਾਦਲ ਨੇ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਫਤਹਿ ਸਿੰਘ ਬਾਦਲ ਨੇ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।
ਦ
ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਫਤਹਿ ਸਿੰਘ ਬਾਦਲ।
08-10-2026
ਮੰਡੀ ਕਿੱਲਿਆਂਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪੰਜਾਬ ਕਾਂਗਰਸ ਦੇ ਪੰਚਾਇਤ ਰਾਜ ਸੰਗਠਨ ਦੇ ਸੂਬਾਈ ਸਹਿ-ਸੰਜੋਯਕ ਫਤਹਿ ਸਿੰਘ ਬਾਦਲ ਨੇ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਫਤਹਿ ਸਿੰਘ ਬਾਦਲ ਨੇ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਫਤਹਿ ਬਾਦਲ ਲੰਬੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਫਤਹਿ ਸਿੰਘ ਬਾਦਲ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਹਨ ਅਤੇ ਸਿਆਸੀ ਤੌਰ ’ਤੇ ਲੰਬੀ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਪਿਛਲੇ ਵਰ੍ਹੇ ਅਕਤੂਬਰ 2025 ਵਿਚ ਕਾਂਗਰਸ ਵਲੋਂ ਚਲਾਈ ‘ਵੋਟ ਚੋਰੀ’ ਖ਼ਿਲਾਫ਼ ਮੁਹਿੰਮ ਤਹਿਤ ਫਤਹਿ ਸਿੰਘ ਬਾਦਲ ਨੇ ਆਪਣੇ ਸਮਰਥਕਾਂ ਤੋਂ ਦੋ ਪੜਾਵਾਂ ’ਚ ਕਰੀਬ 26 ਹਜ਼ਾਰ ਦਸਤਖ਼ਤ ਫਾਰਮ ਭਰਵਾਏ ਸਨ। ਜ਼ਿਕਰਯੋਗ ਹੈ ਕਿ ਮਹੇਸ਼ਇੰਦਰ ਸਿੰਘ ਬਾਦਲ ਨੇ ਵੱਡੇ ਬਾਦਲ ਦੇ ਖ਼ਿਲਾਫ਼ ਤਿੰਨ ਵਾਰ ਚੋਣ ਲੜੀ ਸੀ। ਉਹ ਆਪਣੇ ਸਾਊ ਸੁਭਾਅ ਅਤੇ ਸਿਆਸੀ ਤੇ ਸਮਾਜਿਕ ਤਾਣੇ-ਬਾਣੇ ਵਿਚ ਵਿਲੱਖਣ ਪਛਾਣ ਰੱਖਦੇ ਹਨ। ਫਤਹਿ ਸਿੰਘ ਬਾਦਲ ਨੇ ਲੰਘੇ ਦਿਨ੍ਹੀਂ ਲੰਬੀ ਹਲਕੇ ਵਿਚ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪਾਂ ਦੀ ਲੜੀਵਾਰ ਮੁਹਿੰਮ ਦਾ ਆਗਾਜ਼ ਵੀ ਕੀਤਾ ਹੈ।