08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਾਦਿਕ ਅਨਾਜ ਮੰਡੀ ’ਚ ਝੋਨੇ ਦੇ ਰਸਮੀ ਖਰੀਦ ਉਦਘਾਟਨ ਤੋਂ ਬਾਅਦ ਮੁੜ ਨਹੀਂ ਹੋਈ ਖਰੀਦ ਦਿਨ - ਬਦਿਨ ਝੋਨੇ ਦੀ ਆਮਦ ਵਿਚ ਤੇਜ਼ੀ ਨਾਲ ਹੋ ਰਿਹਾ ਹੈ ਵਾਧਾ

ਸਾਦਿਕ, 7 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਦਾਣਾ ਮੰਡੀ ਸਾਦਿਕ ਵਿਚ 5 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀਂ ਉਦਘਾਟਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਅਤੇ ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ। ਉਸ ਸਮੇਂ ਸਾਰੀਆਂ ਹੀ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 08-10-2026
ਸਾਦਿਕ, 7 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਦਾਣਾ ਮੰਡੀ ਸਾਦਿਕ ਵਿਚ 5 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀਂ ਉਦਘਾਟਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਅਤੇ ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ। ਉਸ ਸਮੇਂ ਸਾਰੀਆਂ ਹੀ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਸਾਦਿਕ ਮੰਡੀ ਪਨਸਪ, ਮਾਰਕਫੈੱਡ, ਪਨਗਰੇਨ , ਵੇਅਰ ਹਾਊਸ ਖਰੀਦ ਏਜੰਸੀਆਂ ਨੂੰ ਅਲਾਟ ਹੋਈ ਹੈ। ਜਿਸ ਵਿਚੋਂ ਸਭ ਤੋਂ ਜ਼ਿਆਦਾ ਖਰੀਦ ਪਨਸਪ ਦੇ ਹਿੱਸੇ ਆਈ ਹੈ ਅਤੇ ਰਸਮੀਂ ਉਦਘਾਟਨ ਵਾਲੇ ਦਿਨ ਪਹਿਲੀ ਢੇਰੀ ਦੀ ਖਰੀਦ ਵੀ ਪਨਸਪ ਵਲੋਂ ਕੀਤੀ ਗਈ ਹੈ। ਉਸਤੋਂ ਬਾਅਦ ਦੋ ਦਿਨ ਤੋਂ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਨੂੰ ਅੱਗੇ ਨਹੀਂ ਵਧਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਖਰੀਦ ਕੀਤਾ ਜਿਹੜਾ ਮਾਲ ਸ਼ੈਲਰਾਂ ਵਿਚ ਲੱਗਣਾ ਹੈ, ਉਹ ਕਿਹੜੀ ਏਜੰਸੀ ਦਾ ਕਿਹੜੇ ਸ਼ੈਲਰਾਂ ਵਿਚ ਲੱਗਣਾ ਹੈ, ਉਸਦੀ ਅਲਾਟਮੈਂਟ ਅਜੇ ਏਜੰਸੀਆਂ ਨੂੰ ਨਹੀਂ ਹੋਈ ਅਤੇ ਨਾ ਹੀ ਮੰਡੀ ਵਿਚ ਕਿਸੇ ਆੜ੍ਹਤੀਏ ਕੋਲ ਬਾਰਦਾਨਾ ਪਹੁੰਚਿਆ ਹੈ। ਜਿਸਤੋਂ ਸਪੱਸ਼ਟ ਹੈ ਕਿ ਸਰਗਰਮੀ ਨਾਲ ਖਰੀਦ ਸ਼ੁਰੂ ਹੋਣ ’ਚ ਅਜੇ ਸਮਾਂ ਲੱਗ ਸਕਦਾ ਹੈ। ਮੰਡੀ ਵਿਚ ਕਿਸਾਨ ਪਿਛਲੇ ਇਕ ਹਫ਼ਤੇ ਤੋਂ ਆਪਣੀ ਫ਼ਸਲ ਲੈ ਕੇ ਪਹੁੰਚੇ ਹੋਏ ਹਨ ਅਤੇ ਅਜੇ ਉਨ੍ਹਾਂ ਨੂੰ ਕੁਝ ਦਿਨ ਹੋਰ ਉਡੀਕ ਕਰਨੀ ਪੈ ਸਕਦੀ ਹੈ। ਮੰਡੀ ਵਿਚ ਬਾਹਰਲੇ ਵਪਾਰੀ ਝੋਨੇ ਦੀ 131 ਕਿਸਮ ਅਤੇ 114 ਕਿਸਮ ਦੀ ਪ੍ਰਾਈਵੇਟ ਖਰੀਦ ਦਸ਼ਮੇਸ਼ ਟਰੇਡਰਜ਼ ਅਤੇ ਕੁਝ ਹੋਰ ਆੜ੍ਹਤੀਆਂ ਤੋਂ ਸਰਕਾਰੀ ਭਾਅ ’ਤੇ ਕਰ ਰਹੇ ਹਨ ਪਰ ਹਾਈਬ੍ਰਿਡ ਕਿਸਮਾਂ ਦੀ ਖਰੀਦ ਤੋਂ ਵਪਾਰੀ ਨੱਕ ਮਾਰ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਸਾਦਿਕ ਇਲਾਕੇ ਵਿਚ ਬਹੁਤੇ ਏਰੀਏ ਦਾ ਜ਼ਮੀਨੀ ਪਾਣੀ ਮਾੜਾ ਹੋਣ ਕਾਰਨ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਹੇਠ ਜ਼ਿਆਦਾ ਰਕਬਾ ਹੈ ਕਿਉਂਕਿ ਮਾੜੇ ਪਾਣੀ ਵਾਲੀ ਜ਼ਮੀਨ ਵਿਚ ਦੂਸਰੀਆਂ ਕਿਸਮਾਂ ਦਾ ਝੋਨਾ ਨਹੀਂ ਹੁੰਦਾ। ਜਿਸ ਕਰਕੇ ਹਾਈਬ੍ਰਿੱਡ ਕਿਸਮਾਂ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ ਪਰ ਹਾਲਾਤਾਂ ਤੋਂ ਜਾਪਦਾ ਹੈ ਕਿ ਹਾਈਬ੍ਰਿਡ ਝੋਨੇ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਇਸ ਦੀ ਵਿਕਰੀ ਵਿਚ ਪ੍ਰੇਸ਼ਾਨੀ ਆ ਸਕਦੀ ਹੈ। ਤਕਰੀਬਨ ਹਰ ਸਾਲ ਹੀ ਹਾਈਬ੍ਰਿਡ ਝੋਨੇ ਦੇ ਚੌਲ ਦੇ ਵਧੇਰੇ ਟੋਟਾ ਹੋਣ ਦੇ ਬਹਾਨੇ ਕਿਸਾਨ ਤੋਂ ਪ੍ਰਤੀ ਕੁਇੰਟਲ 5 ਕਿਲੋਗ੍ਰਾਮ ਤੱਕ ਵੱਟਾ ਲਗਾਇਆ ਜਾਂਦਾ ਹੈ। ਇਹ ਕੰਮ ਕਈ ਹੋਰ ਥਾਵਾਂ ’ਤੇ ਸ਼ੁਰੂ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਜੇਕਰ ਸਰਕਾਰੀ ਖਰੀਦ ਕੁਝ ਦਿਨ ਲੇਟ ਹੁੰਦੀ ਹੈ ਤਾਂ ਮੰਡੀ ਵਿਚ ਦਿਨ ਬਦਿਨ ਝੋਨੇ ਦੀ ਆਮਦ ਤੇਜ ਹੋਣ ਕਾਰਨ ਮੰਡੀ ਝੋਨੇ ਦੀ ਫ਼ਸਲ ਨਾਲ ਨੱਕੋ ਨੱਕ ਭਰ ਜਾਵੇਗੀ। ਇਸ ਵੇਲੇ ਮੌਸਮ ਗਰਮ ਤੇ ਖੁਸ਼ਕ ਹੋਣ ਕਾਰਨ ਝੋਨੇ ਦੀ ਫ਼ਸਲ ਵਿਚ ਨਮੀ ਦੀ ਮਾਤਰਾ ਦੀ ਜ਼ਿਆਦਾ ਮਾਤਰਾ ਵਾਲੀ ਕੋਈ ਗੱਲ ਨਹੀਂ ਪਰ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਕੋਈ ਖਰਾਬੀ ਆ ਗਈ ਤਾਂ ਫਿਰ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕਿਸਾਨਾਂ ਵਲੋਂ ਮੰਗ ਕੀਤੀ ਗਈ ਹੈ ਕਿ ਝੋਨੇ ਦੀ ਖਰੀਦ ਵਿਚ ਤੇਜ਼ੀ ਲਿਆਂਦੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਅੰਬੇਡਕਰ ਪੋਰਟਲ ਬੰਦ ਕਰਨ ਖ਼ਿਲਾਫ਼ ਵਿਦਿਆਰਥੀਆਂ ’ਚ ਭਾਰੀ ਰੋਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ’ਤੇ ਪੰਜਾਬ ਸਟੂਡੈਂਟਸ...
Ad Position 24