14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗੁਰਮੀਤ ਸਿੰਘ ਖੁੱਡੀਆਂ ਵਲੋਂ ਪਿੰਡ ਲਾਲਬਾਈ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਲੰਬੀ, 14 ਅਕਤੂਬਰ (ਮੇਵਾ ਸਿੰਘ)-ਮਾਨਸਾ ਵਿਖੇ ਬੀਤੀ ਕੱਲ੍ਹ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਲਾਲਬਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 15-10-2026
ਲੰਬੀ, 14 ਅਕਤੂਬਰ (ਮੇਵਾ ਸਿੰਘ)-ਮਾਨਸਾ ਵਿਖੇ ਬੀਤੀ ਕੱਲ੍ਹ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਲਾਲਬਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪਿੰਡ ਲਾਲਬਾਈ ਵਿਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਜਿਸ ’ਤੇ ਕਰੀਬ 17 ਲੱਖ ਰੁਪਏ ਲਾਗਤ ਅਤੇ ਆਮ ਆਦਮੀ ਕਲੀਨਿਕ ਜਿਸ ’ਤੇ ਕਰੀਬ 17.62 ਲੱਖ ਰੁਪਏ ਖ਼ਰਚ ਹੋਏ, ਦਾ ਉਦਘਾਟਨ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਉਹ ਪਰਮਿੰਦਰ ਸਿੰਘ ਝੋਟਾ ਦੀ ਦੁਖਦਾਈ ਮੌਤ ’ਤੇ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹਨ। ਇਸ ਮੌਕੇ ਗੁਰਦਾਸ ਸਿੰਘ ਪੰਚਾਇਤ ਸੈਕਟਰੀ, ਸਿਵਦੱਤ ਜੇ.ਈ., ਹਰਿੰਦਰਪਾਲ ਸਿੰਘ ਐਸ.ਐਮ.ਓ. ਲੰਬੀ, ਪ੍ਰਿਤਪਾਲ ਸਿੰਘ ਤੂਰ ਐਸ.ਆਈ., ਪਾਰਟੀ ਆਗੂਆਂ ਵਿਚ ਸਰਬਜੀਤ ਸਿੰਘ, ਮੇਵਾ ਸਿੰਘ, ਰਿਟਾ. ਪ੍ਰਿੰਸੀਪਲ ਕਰਨਪਾਲ ਸਿੰਘ, ਲਖਵੀਰ ਸਿੰਘ ਪੰਚਾਇਤ ਸਕੱਤਰ, ਗੁਰਬਾਜ ਸਿੰਘ ਪੀ.ਏ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਸੜਕ ਦਾ ਨਿਰੀਖਣ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਅਬੁੱਲਖੁਰਾਣਾ ਵਿਖੇ ਕਰੀਅਰ ਕੌਂਂਸਲਿੰਗ ਟ੍ਰੇਨਿੰਗ ਕਰਵਾਈ
Ad Position 24