15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਮਲੀਲ੍ਹਾ ਦੀ ਚੌਥੀ ਰਾਤ ਵੀ ਦਰਸ਼ਕਾਂ ਦੀ ਭਰਵੀਂ ਆਮਦ ਰਹੀ ਭਾਈ ਰਾਹੁਲ ਸਿੰਘ ਸਿੱਧੂ, ਭਾਈ ਮਨਦੀਪ ਸਿੰਘ ਗੋਗੀ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਚੌਥੀ ਰਾਤ ਵੀ ਦਰਸ਼ਕਾਂ ਦੀ ਭਰਵੀਂ ਆਮਦ ਰਹੀ। ਇਸ ਦੌਰਾਨ ਕੈਕੇਈ ਵਿਲਾਪ, ਰਾਜਾ ਦਸ਼ਰਥ ਨਾਲ ਸੰਵਾਦ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਬਨਵਾਸ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 16-10-2026
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਚੌਥੀ ਰਾਤ ਵੀ ਦਰਸ਼ਕਾਂ ਦੀ ਭਰਵੀਂ ਆਮਦ ਰਹੀ। ਇਸ ਦੌਰਾਨ ਕੈਕੇਈ ਵਿਲਾਪ, ਰਾਜਾ ਦਸ਼ਰਥ ਨਾਲ ਸੰਵਾਦ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਬਨਵਾਸ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਜਦੋਂ ਭਗਵਾਨ ਸ੍ਰੀ ਰਾਮ ਜੀ ਅਯੁੱਧਿਆ ਛੱਡ ਕੇ ਬਨਵਾਸ ਲਈ ਤੁਰੇ ਤਾਂ ਅਯੁੱਧਿਆ ਵਾਸੀਆਂ ਵਲੋਂ ਉਨ੍ਹਾਂ ਨੂੰ ਰੋਕਣ ਦੇ ਦ੍ਰਿਸ਼ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਜਲੰਧਰ ਦੇ ਸ੍ਰੀ ਸ਼ਿਵ ਤਾਂਡਵ ਕਲਾ ਮੰਚ ਦੇ ਕਲਾਕਾਰਾਂ ਵਲੋਂ ਇਨ੍ਹਾਂ ਦ੍ਰਿਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ। ਰਾਮਲੀਲਾ ਦੀ ਚੌਥੀ ਰਾਤ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ, ਚੋਣ ਤਹਿਸੀਲਦਾਰ ਵਿਭੂ ਜੈਨ, ਸਮਾਜ ਸੇਵੀ ਭਾਈ ਮਨਦੀਪ ਸਿੰਘ ਗੋਗੀ ਚਹਿਲ, ਐਡਵੋਕੇਟ ਸੁਖਸੰਦੇਸ਼ ਸਿੰਘ ਚਹਿਲ, ਸ੍ਰੀ ਰਾਮਸ਼ਰਨਮ ਮੰਦਰ ਵਲੋਂ ਭਾਰਤ ਚੋਪੜਾ, ਸੰਜੀਵ ਗਰੋਵਰ, ਅਸ਼ੋਕ ਗਿਰਧਰ, ਵਿਕਰਮ ਵਰਮਾ, ਸਮਾਜ ਸੇਵੀ ਬੂਟਾ ਰਾਮ ਕਮਰਾ, ਪੱਤਰਕਾਰ ਪਵਨ ਤਨੇਜਾ, ਕੇ.ਐਲ. ਮੁਕਸਰੀ, ਸੁਰੇਸ਼ ਗਰਗ, ਸੰਜੀਵ ਗਰਗ, ਮਨਜੀਤ ਸੰਧੂ ਤੇ ਸੰਮਤੀ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨ ਭਾਈ ਰਾਹੁਲ ਸਿੱਧੂ, ਸਮਾਜ ਸੇਵੀ ਭਾਈ ਗੋਗੀ ਚਹਿਲ ਅਤੇ ਸ੍ਰੀਮਤੀ ਭਾਟੀਆ ਸੰਗਰੂਰ ਨੇ ਆਪਣੇ ਸੰਬੋਧਨਾਂ ਦੌਰਾਨ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਸੇਵਾ ਸੰਮਤੀ ਵਲੋਂ ਪਿਛਲੇ ਦੋ ਸਾਲਾਂ ਤੋਂ ਰਾਮਲੀਲਾ ਦਾ ਮੰਚਨ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਸ਼ਹਿਰ ਵਿਚ ਪਿਛਲੇ ਕਰੀਬ ਦਸ ਸਾਲਾਂ ਤੋਂ ਰਾਮਲੀਲਾ ਦਾ ਮੰਚਨ ਬੰਦ ਸੀ। ਸਮਾਜ ਸੇਵੀ ਭਾਈ ਗੋਗੀ ਚਹਿਲ ਨੇ ਕਿਹਾ ਕਿ ਸੰਮਤੀ ਵਲੋਂ ਅਗਲੇ ਸਾਲ ਰਾਮਲੀਲਾ ਦਾ ਮੰਚਨ ਇਸ ਤੋਂ ਵੀ ਵੱਡੇ ਪੱਧਰ ’ਤੇ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਉਹ ਇਸ ਨੇਕ ਕਾਰਜ ਵਿਚ ਆਪਣਾ ਸਹਿਯੋਗ ਦੇਣਗੇ। ਇਸ ਮੌਕੇ ਵਿਕਟੋਰੀਆ ਫਾਇਰ ਵਰਕਸ ਦੇ ਮਾਲਕ ਰਾਜੇਸ਼ ਕੁਮਾਰ ਕੁੱਕੂ ਨੇ ਅਗਲੇ ਸਾਲ ਸ੍ਰੀ ਮੁਕਤਸਰ ਸਾਹਿਬ ਵਿਚ ਵੱਡੇ ਪੱਧਰ ’ਤੇ ਮਹਾਂਭਾਰਤ ਦਾ ਮੰਚਨ ਕਰਵਾਉਣ ਦਾ ਐਲਾਨ ਕੀਤਾ। ਸੰਮਤੀ ਦੇ ਖ਼ਜ਼ਾਨਚੀ ਸੰਜੀਵ ਖੇੜਾ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਰਾਮਲੀਲਾ ਦੌਰਾਨ ਮਾਸਟਰ ਜਸਪਾਲ ਸਿੰਘ ਅਤੇ ਪ੍ਰੋ . ਬ੍ਰਹਮ ਵੇਦ ਸ਼ਰਮਾ ਵਲੋਂ ਰੋਜ਼ਾਨਾ ਮੰਚ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਮਤੀ ਦੇ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ, ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਰਾਜੇਸ਼ ਕੁਮਾਰ ਕੁੱਕੂ, ਅੰਮ੍ਰਿਤ ਲਾਲ ਖੁਰਾਣਾ, ਭਾਜਪਾ ਆਗੂ ਰਾਜ ਕੁਮਾਰ ਭਟੇਜਾ ਮੇਲੂ, ਰਾਹੁਲ ਕਟਾਰੀਆ, ਸ਼ਮਿੰਦਰ ਸਿੰਘ ਸੇਖੋਂ, ਮਨੀਸ਼ ਧਮੀਜਾ, ਅਸ਼ਵਨੀ ਆਰੀਆ, ਤੇਜਿੰਦਰ ਸਿੰਘ ਬੱਬੂ ਬਾਂਸਲ, ਰਾਕੇਸ਼ ਵਾਟਸ, ਨੀਟੂ ਦੂਮੜਾ, ਰਾਜੇਸ਼ ਬਾਂਸਲ ਡੀ.ਕੇ. ਜਿਊਲਰਜ਼, ਰਾਜੀਵ ਆਹੂਜਾ, ਮਨੋਹਰ ਸਿੰਘ, ਰਾਜ ਖੁਰਾਣਾ, ਅਸ਼ੋਕ ਬੱਤਰਾ, ਅਜੇ ਕੁਮਾਰ ਤੇ ਅਤੁਲ ਗੁਪਤਾ (ਗੁਪਤਾ ਇਲੈਕਟਰਾਨਿਕਸ) ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ: ਨਿਹੰਗ ਸਿੰਘਾਂ ਦੇ ਗੁੱਸੇ ਦਾ ਸ਼ਿਕਾਰ ਬਣਿਆ ਕਿੱਲਿਆਂਵਾਲੀ ਦਾ ਕੈਫ਼ੇ ਅਗਲੀ ਖ਼ਬਰ ਮੇਰਾ ਯੁਵਾ ਭਾਰਤ ਵੱਲੋਂ ਕੁਦਰਤੀ ਆਫ਼ਤਾਂ ਜ਼ੋਖ਼ਮ ਘਟਾਉਣ ਲਈ ਅੰਤਰਰਾਸ਼ਟਰੀ ਦਿਵਸ ਪ੍ਰੋਗਰਾਮ
Ad Position 24