18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਮਾਜ ਸੇਵੀ ਚੰਦਬਾਜਾ ਦੇ ਗ੍ਰਹਿ ਵਿਖੇ ਪੰਜਾਬ ਦੀ ਸਿਹਤਯਾਬੀ ਸੰਬੰਧੀ ਗੰਭੀਰ ਵਿਚਾਰ ਚਰਚਾ ਬੇਟੇ ਗਗਨਜੋਤ ਸਿੰਘ ਦੇ ਜਨਮ ਦਿਨ ’ ਤੇ ਪਰਿਵਾਰ ਵਲੋਂ ਸੁਸਾਇਟੀ ਨੂੰ 61 ਹਜ਼ਾਰ ਰੁਪਏ ਭੇਟ

ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੇ ਪਿੰਡ ਚੰਦਬਾਜਾ ਵਿਖੇ ਪ੍ਰਸਿੱਧ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਘਰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫ਼ਰੀਦਕੋਟ ਵਲੋਂ ਇਕ ਵਿਸ਼ਾਲ ਇਕੱਤਰਤਾ ਸੱਦੀ ਗਈ।

Ad Position 21
No active advertisement
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਲਈ ਗੁਰਪ੍ਰੀਤ ਸਿੰਘ ਚੰਦਬਾਜਾ 60 ਹਜ਼ਾਰ ਰੁਪਏ ਦੀ ਰਾਸ਼ੀ ਸੌਂਪਦੇ ਹੋਏ। ਨਾਲ ਮੱਘਰ ਸਿੰਘ ਤੇ ਹੋਰ। ਅਜੀਤ ਤਸਵੀਰ 19-10-2026
ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੇ ਪਿੰਡ ਚੰਦਬਾਜਾ ਵਿਖੇ ਪ੍ਰਸਿੱਧ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਘਰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫ਼ਰੀਦਕੋਟ ਵਲੋਂ ਇਕ ਵਿਸ਼ਾਲ ਇਕੱਤਰਤਾ ਸੱਦੀ ਗਈ। ਇਸ ਇਕੱਤਰਤਾ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੀਨੀਅਰ ਮੀਤ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਕੀਤੀ। ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆ ਗੁਰਿੰਦਰ ਸਿੰਘ ਮਹਿੰਦਰੱਤਾ ਨੇ ਸਭ ਤੋਂ ਪਹਿਲਾਂ ਸੁਸਾਇਟੀ ਦੇ ਇਤਿਹਾਸ ਅਤੇ ਕੰਮਾ ਬਾਰੇ ਜਾਣ ਪਹਿਚਾਣ ਕਰਵਾਈ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਦੀਆਂ ਵੱਖ ਵੱਖ ਚਿੰਤਾਵਾਂ ਬਾਰੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਉਹ ਚਾਹੇ ਇਸ ਵੇਲੇ ਅਮਰੀਕਾ ਵਿਚ ਰਹਿ ਰਹੇ ਹਨ ਪਰ ਉਨ੍ਹਾਂ ਦੇ ਸਾਰੇ ਫ਼ਿਕਰ ਪੰਜਾਬ ਨਾਲ ਸਬੰਧਿਤ ਹਨ। ਉਨ੍ਹਾਂ ਪੰਜਾਬ ਦੀ ਸੇਵਾ ਲਈ ਸਭ ਨੂੰ ਅੱਗੇ ਆਉਣ ਦਾ ਸੁਨੇਹਾ ਦਿੱਤਾ ਤੇ ਨਾਲ ਹੀ ਆਪਣੀ ਕਮਾਈ ਦਾ ਕੁਝ ਨਾ ਕੁਝ ਹਿੱਸਾ ਲੋੜਵੰਦਾਂ ਲਈ ਰਾਖਵਾਂ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਖ਼ੁਦ ਇਸ ਮੌਕੇ ਆਪਣੇ ਬੇਟੇ ਗਗਨਜੋਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ 61000 ਰੁਪਏ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਸੁਸਾਇਟੀ ਨੂੰ ਪ੍ਰਦਾਨ ਕੀਤੇ। ਉਨ੍ਹਾਂ ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਆਉਣ ਵਾਲੇ ਦਿਨਾਂ ਵਿਚ ਅਜਿਹੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਵੀ ਐਲਾਨ ਕੀਤਾ। ਉਥੇ ਇਕੱਤਰਤ ਕਿਸਾਨ ਯੂਨੀਅਨ ਕਾਦੀਆਂ ਦੀ ਜ਼ੀਰਾ ਇਕਾਈ ਅਤੇ ਹੋਰ ਕਿਸਾਨ ਆਗੂਆਂ ਨੇ ਪਰਾਲੀ ਨਾ ਸਾੜਨ ਦੇ ਸੰਕਲਪ ਉੱਪਰ ਪਹਿਰਾ ਦੇਣ ਵਿਚ ਪੂਰਨ ਸਹਿਯੋਗ ਦਾ ਵਾਅਦਾ ਕੀਤਾ। ਵਿਚਾਰ ਚਰਚਾ ਆਰੰਭ ਕਰਦਿਆਂ ਗੁਰਬਿੰਦਰ ਸਿੰਘ ਬਾਜਵਾ ਨੇ ਇਤਿਹਾਸ ਦੀ ਰੌਸ਼ਨੀ ਵਿਚ ਪੰਜਾਬ ਅਤੇ ਪੰਜਾਬੀਅਤ ਦਾ ਅਸਲੀ ਸੰਕਲਪ ਪੇਸ਼ ਕੀਤਾ। ਉੱਘੇ ਲਿਖਾਰੀ ਡਾ. ਦੇਵਿੰਦਰ ਸੈਫ਼ੀ ਨੇ ਪੰਜਾਬੀ ਬੰਦੇ ਦੀ ਖੰਡਿਤ ਹੋ ਰਹੀ ਮਾਨਸਕਿਤਾ, ਆਪਣੀ ਭਾਸ਼ਾ ਦੀ ਗਹਿਰਾਈ ਤੋਂ ਦੂਰੀ ਅਤੇ ਬਹੁਤਰਫ਼ੀ ਪ੍ਰਦੂਸ਼ਣ ਦੀ ਚੁਣੌਤੀ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਗਹਿਰੀ ਸਮਝ ਅਤੇ ਫ਼ਿਲਾਸਫ਼ੀ ਦੀ ਜ਼ਰੂਰਤ ਸੁਝਾਈ। ਡਾ. ਗੁਰਚਰਨ ਸਿੰਘ ਨੂਰਪਰ ਨੇ ਪ੍ਰਭਾਵਸ਼ਾਲੀ ਮਿਸਾਲਾਂ ਅਤੇ ਸ਼ਿਅਰਾਂ ਦੁਆਰਾ ਪੌਣ ਪਾਣੀ ਅਤੇ ਕਿਰਦਾਰ ਦੀ ਸੰਭਾਲ ਦਾ ਸੁਨੇਹਾ ਦਿੱਤਾ। ਬਾਬਾ ਗੁਰਮੀਤ ਸਿੰਘ ਨੇ ਸਮੁੱਚੀ ਇਕੱਤਰਤਾ ਨੂੰ ਆਸ਼ੀਰਵਾਦ ਪੇਸ਼ ਕਰਦਿਆਂ ਗੁਰਬਾਣੀ ਦੇ ਪੈਗ਼ਾਮ ਨਾਲ ਅਜੋਕੇ ਮਨੋਵਿਗਿਆਨ ਅਤੇ ਸਾਇੰਸ ਦੇ ਤਾਲਮੇਲ ਨਾਲ ਪੰਜਾਬ ਨੂੰ ਸਿਹਤਯਾਬ ਕਰਨ ਦਾ ਸੁਨੇਹਾ ਦਿੱਤਾ । ਪ੍ਰੀਤ ਭਗਵਾਨ ਸਿੰਘ ਨੇ ਪ੍ਰਦੂਸ਼ਣ, ਮਾਂ ਬੋਲੀ ਬਾਰੇ ਵਿਚਾਰ ਪੇਸ਼ ਕੀਤੇ ਤੇ ਗੀਤ ਵੀ ਗਾਇਆ। ਪ੍ਰਭਦੀਪ ਸਿੰਘ ਅਤੇ ਜਸਕਰਨ ਨੇ ਮਿਲ ਕੇ ਡਾ.ਸੈਫ਼ੀ ਰਚਿਤ ਮਾਂ ਬੋਲੀ ਪੰਜਾਬੀ ਬਾਰੇ ਗੀਤ ਗਾ ਕੇ ਸਮੂਹ ਤੋਂ ਅਸ਼ੀਰਵਾਦ ਹਾਸਿਲ ਕੀਤਾ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਇਕੱਤਰਤਾ ਨੂੰ ਉਹ ਪੰਜਾਬ ਦੀ ਬੌਧਿਕਤਾ, ਕਲਾ ਅਤੇ ਸੇਵਾ ਭਾਵਨਾ ਦੇ ਸੁਮੇਲ ਦਾ ਸਿਖਰ ਮੰਨਦਾ ਹਾਂ। ਇਥੇ ਹੋਈਆਂ ਵਿਚਾਰਾਂ ਅਤੇ ਸੰਕਲਪਾਂ ਵਿਚੋਂ ਉਹ ਪੰਜਾਬ ਦਾ ਰੌਸ਼ਨ ਭਵਿਖ ਦੇਖਦਾਂ ਹਾਂ । ਉਨ੍ਹਾਂ ਤਨੋ ਮਨੋ ਇਸ ਕਾਰਜ ਦੀ ਸੇਵਾ ਵਿਚ ਰਹਿਣ ਦਾ ਵਾਅਦਾ ਦਿੱਤਾ। ਉਨ੍ਹਾਂ ਪਰਾਲੀ ਸਾੜਨ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਗੁਰਪ੍ਰੀਤ ਚੰਦਬਾਜਾ ਦੀ ਮਿਸਾਲ ਦਿੱਤੀ ਜਿਸਨੇ ਕਦੇ ਵੀ ਖੇਤ ਵਿਚ ਅੱਗ ਨਹੀਂ ਲਗਾਈ ਤੇ ਫ਼ਸਲ ਝਾੜ ਵੀ ਵਧੀਆ ਆ ਰਿਹਾ ਹੈ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਡੋਡ, ਸੁਖਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਹਰਵਿੰਦਰ ਸਿੰਘ ਮਰਵਾਹਾ, ਜਗਸੀਰ ਸਿੰਘ ਸੰਧਵਾਂ, ਡਾ. ਜਸਵੀਰ ਸਿੰਘ ਗਿੱਲ, ਡਾ. ਸਤਪਾਲ ਸਿੰਘ ਲੁਧਿਆਣਾ, ਸਰਪੰਚ ਹਰਪਾਲ ਸਿੰਘ ਦਲ ਸਿੰਘ ਵਾਲਾ, ਮੱਘਰ ਸਿੰਘ , ਰਵਿੰਦਰ ਸਿੰਘ ਰਵੀ ਬਰਾੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮਾਨ ਮੌੜ, ਰਾਜਿੰਦਰ ਸਿੰਘ ਬਰਾੜ, ਪਲਵਿੰਦਰ ਸਿੰਘ ਘੁੰਮਣ ਗੁਰਦਾਸਪੁਰ, ਸੂਬਾ ਸਿੰਘ ਸਿਦਕੀ, ਡਾ. ਗੁਰਿੰਦਰਮੋਹਨ ਸਿੰਘ, ਵਜਿੰਦਰ ਵਿਨਾਇਕ, ਹਰੀਸ਼ ਵਰਮਾ, ਗੁਰਭੇਜ ਸਿੰਘ ਚੌਹਾਨ, ਡਾ. ਯਾਦਵਿੰਦਰ ਸਿੰਘ ਖ਼ੇਤੀ ਵਿਭਾਗ, ਪ੍ਰਗਟ ਸਿੰਘ ਬਠਿੰਡਾ, ਸੁਖਵੰਤ ਸਿੰਘ, ਜਗਜੀਵਨ ਸਿੰਘ ਸਰਾਫ, ਮੁਖਤਿਆਰ ਸਿੰਘ ਸਨੇਰ, ਹਰਪ੍ਰੀਤ ਸਿੰਘ ਜ਼ੀਰਾ, ਤਰਸੇਮ ਸਿੰਘ, ਨੂਰ ਖੱਤਰੀ, ਮਨਪ੍ਰੀਤ ਧਾਲੀਵਾਲ, ਪ੍ਰੋ. ਸੁਖਵਿੰਦਰ ਸਿੰਘ ਢੁੱਡੀ, ਹਰਦਾਸ ਸਿੰਘ ਸਰਾਂ, ਮਦਨ ਲਾਲ ਸ਼ਰਮਾ, ਸੁਖਦੇਵ ਸਿੰਘ ਸਨੇਰ, ਮਨਦੀਪ ਸਿੰਘ ਅਲੀਪੁਰ, ਪ੍ਰੀਤਮ ਸਿੰਘ ਮੀਹਾ ਸਿੰਘ ਵਾਲਾ, ਜਸਵੀਰ ਸਿੰਘ ਜੱਸਾ ਆਦਿ ਸਮੂਹ ਇਕੱਤਰਤ ਜ਼ਿੰਮੇਵਾਰ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਤਜ਼ੁਰਬੇ ਸਾਂਝੇ ਕਰਦਿਆਂ ਚੰਦਬਾਜਾ ਅਤੇ ਉਨ੍ਹਾਂ ਦੀ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਮਾਨਵਤਾਪੱਖੀ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕੋਟਕਪੂਰਾ ਵਿਖੇ ਵਿਸ਼ਵ ਖੁਰਾਕ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਕਾਂਗਰਸ ਸਰਕਾਰ ਬਣਾਉਣੀ ਜ਼ਰੂਰੀ-ਗੰਧੜ
Ad Position 24