05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗਿੱਦੜਬਾਹਾ-ਲੰਬੀ ਸੜਕ ਦੇ ਕਿਨਾਰਿਆਂ ’ਤੇ ਜੰਗਲੀ ਕਿੱਕਰਾਂ ਨੇ ਰਸਤਾ ਰੋਕਿਆ

ਗਿੱਦੜਬਾਹਾ, 4 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ-ਲੰਬੀ ਮੁੱਖ ਮਾਰਗ ਦੇ ਦੋਵੇਂ ਪਾਸੇ ਉੱਗੀਆਂ ਹੋਈਆਂ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਹੋਇਆ ਹੈ। ਸਰਦੀ ਦੇ ਦਿਨਾਂ ਵਿਚ ਸੰਘਣੀ ਪੈਣ ਵਾਲੀ ਧੁੰਦ ਕਾਰਨ ਅਕਸਰ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

Ad Position 21
No active advertisement
ਅਜੀਤ ਡੈਸਕ 05-11-2026

ਗਿੱਦੜਬਾਹਾ, 4 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ-ਲੰਬੀ ਮੁੱਖ ਮਾਰਗ ਦੇ ਦੋਵੇਂ ਪਾਸੇ ਉੱਗੀਆਂ ਹੋਈਆਂ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਹੋਇਆ ਹੈ। ਸਰਦੀ ਦੇ ਦਿਨਾਂ ਵਿਚ ਸੰਘਣੀ ਪੈਣ ਵਾਲੀ ਧੁੰਦ ਕਾਰਨ ਅਕਸਰ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਰਾਤ ਸਮੇਂ ਗੈਰ ਸਮਾਜਿਕ ਅਨਸਰਾਂ ਦੀ ਬਣਦੀ ਜਾ ਰਹੀ ਛੁਪਣਗਾਹ ਆਮ ਰਾਹਗੀਰਾਂ ਲਈ ਖ਼ਤਰਾ ਬਣ ਸਕਦੀ ਹੈ। ਗਿੱਦੜਬਾਹਾ ਤੋਂ ਲੰਬੀ ਨੂੰ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਖ਼ਾਲੀ ਪਈ ਜਗ੍ਹਾ ’ਤੇ ਉਗੀਆਂ ਹੋਈਆਂ ਜੰਗਲੀ ਕੰਡਿਆਰੀ ਕਿੱਕਰਾਂ ਸੜਕ ਦੇ ਦੋਵੇਂ ਪਾਸੇ ਦੋ ਤੋਂ ਤਿੰਨ ਫੁੱਟ ਜਗ੍ਹਾ ’ਤੇ ਝੁਕੀਆਂ ਹੋਈਆਂ ਹਨ। ਅਕਸਰ ਹੀ ਕਈ ਵਾਰ ਵੇਖਿਆ ਜਾਂਦਾ ਹੈ ਕਿ ਜਦੋਂ ਵੱਡੇ ਵਾਹਨ ਲਾਪ੍ਰਵਾਹੀ ਨਾਲ ਛੋਟੇ ਦੋਪਹੀਆ ਵਾਹਨਾਂ ਕੋਲੋਂ ਅੱਗੇ-ਪਿੱਛੇ ਤੋਂ ਗੁਜ਼ਰਦੇ ਹਨ ਤਾਂ ਵਾਹਨ ਚਾਲਕ ਕਿੱਕਰਾਂ ਦੇ ਕੰਡਿਆਂ ਨਾਲ ਜ਼ਖ਼ਮੀ ਹੋ ਜਾਂਦੇ ਹਨ। ਕਈ ਜਗ੍ਹਾ ’ਤੇ ਤਾਂ ਜੰਗਲਾਤ ਵਿਭਾਗ ਵਲੋਂ ਨਵੇਂ ਦਰੱਖ਼ਤ ਲਗਾਏ ਗਏ ਹਨ, ਪ੍ਰੰਤੂ ਵੱਡਾ ਰਸਤਾ ਕੰਡਿਆਲੀ ਕਿੱਕਰਾਂ ਨਾਲ ਭਰਿਆ ਪਿਆ ਹੈ। ਰਾਤ ਸਮੇਂ ਛੋਟੇ ਵਾਹਨ ਉਕਤ ਕਿੱਕਰਾਂ ਵਿਚ ਉਲਝ ਜਾਂਦੇ ਹਨ ਅਤੇ ਮਸਾਂ ਹੀ ਬਚਦੇ ਹਨ। ਕੁਝ ਸਮਾਂ ਪਹਿਲਾਂ ਹੀ ਉਕਤ ਸੜਕ ਨੂੰ ਨਵਿਆਇਆ ਗਿਆ ਹੈ ਅਤੇ ਵਿਭਾਗ ਵਲੋਂ ਸੜਕ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਨਾ ਮਿੱਟੀ ਪਾਈ ਗਈ ਅਤੇ ਨਾ ਹੀ ਕਿੱਕਰਾਂ ਨੂੰ ਹਟਾਇਆ ਗਿਆ। ਜਾਣਕਾਰੀ ਅਨੁਸਾਰ ਸੜਕ ਦੇ ਦੋਵੇਂ ਪਾਸੇ ਆਵਾਜਾਈ ਬਹਾਲ ਰੱਖਣ ਲਈ ਤਿੰਨ ਤੋਂ ਚਾਰ ਫੁੱਟ ਕੱਚਾ ਰਸਤਾ ਬਿਨਾਂ ਕਿਸੇ ਅੜਿੱਕੇ ਤੋਂ ਖ਼ਾਲੀ ਰੱਖਿਆ ਜਾਂਦਾ ਹੈ। ਅਸਚਰਜ ਦੀ ਗੱਲ ਹੈ ਕਿ ਪੀ.ਡਬਲਯੂ.ਡੀ. ਵਿਭਾਗ ਵਲੋਂ ਸੜਕ ਦੇ ਕਿਨਾਰਿਆਂ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ। ਰਾਤ ਸਮੇਂ ਕਿੱਕਰਾਂ ਦੇ ਬਣੇ ਝੁੰਡ ਲੁਟੇਰਿਆਂ ਦੇ ਛੁਪਣ ਦੀ ਜਗ੍ਹਾ ਬਣ ਰਹੀ ਹੈ ਅਤੇ ਰਾਤ ਸਮੇਂ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਸੜਕੀ ਰਸਤੇ ਤੋਂ ਕਿੱਕਰਾਂ ਹਟਾਈਆਂ ਜਾਣ, ਤਾਂ ਜੋ ਰਸਤੇ ’ਤੇ ਆ ਰਹੇ ਲੋਕ ਕਿਸੇ ਹਾਦਸਿਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੋਂ ਬਚ ਸਕਣ।

Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟ ਕਮਿਸ਼ਨ ਦੀ ਕੋਰ ਕਮੇਟੀ ਨੇ ਨਗਰ ਕੌਂਸਲ ਦੇ ਈ.ਓ. ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਜ਼ਿਲ੍ਹੇ ’ਚ ਰੈਸ਼ਨੇਲਾਈਜੇਸ਼ਨ ਦੀ ਤਜਵੀਜ਼ ਉਪਰੰਤ ਪੋਲਿੰਗ ਬੂਥਾਂ ਦੀ ਗਿਣਤੀ 760 ਹੋਈ
Ad Position 24