21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਔਰਤਾਂ 'ਤੇ ਅੱਤਿਆਚਾਰ ਤੇ ਰਾਜਨੀਤਕ ਗੁੰਡਾਗਰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 06-01-2026
ਫਗਵਾੜਾ, 5 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਦੇ ਨੇੜੇ ਲੋਕ ਹਿਤੈਸ਼ੀ ਕਾਫ਼ਲੇ ਦੀ ਅਗਵਾਈ ਹੇਠ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਰਾਜਨੀਤਕ ਗੁੰਡਾਗਰਦੀ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸ਼ 'ਚ ਰਾਜਨੀਤਕ ਸਰਪ੍ਰਸਤੀ ਹੇਠ ਗ਼ਰੀਬ, ਆਮ ਤੇ ਮੱਧਵਰਗੀ ਔਰਤਾਂ ਨਾਲ ਬਲਾਤਕਾਰ, ਕਤਲ ਤੇ ਧੱਕੇਸ਼ਾਹੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ | ਉਨ੍ਹਾਂ ਨੇ ਯੂ.ਪੀ. ਦੇ ਉਨਾਵ ਜਬਰ ਜਨਾਹ ਕਾਂਡ ਤੇ ਉੱਤਰਾਖੰਡ ਦੀ ਅੰਕਿਤਾ ਭੰਡਾਰੀ ਕਤਲ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਿਆਸੀ ਰਸੂਖ਼ ਕਾਰਨ ਸਜ਼ਾਵਾਂ ਤੋਂ ਬਚਾਇਆ ਜਾ ਰਿਹਾ ਹੈ | ਬਲਾਤਕਾਰੀਆਂ ਦੇ ਹੱਕ 'ਚ ਪ੍ਰਦਰਸ਼ਨ ਕਰਨਾ ਤੇ ਜੇਲ੍ਹਾਂ ਤੋਂ ਰਿਹਾਈ ਮੌਕੇ ਉਨ੍ਹਾਂ ਦਾ ਸਵਾਗਤ ਕਰਨਾ ਸਮਾਜ ਲਈ ਸ਼ਰਮਨਾਕ ਹੈ | ਉਨ੍ਹਾਂ ਨੇ ਕੱਟੜਵਾਦ ਤੇ ਫਾਸ਼ੀਵਾਦ ਨੂੰ ਦੇਸ਼ ਤੋਂ ਖ਼ਤਮ ਕਰਨ ਦੀ ਮੰਗ ਕੀਤੀ | ਇਸ ਮੌਕੇ ਜਸਵਿੰਦਰ ਸਿੰਘ, ਕੁਲਦੀਪ ਸਿੰਘ, ਮਾਸਟਰ ਸੁਖਦੇਵ, ਗੋਪਾਲ ਕਿ੍ਸ਼ਨ, ਅਮਰਜੀਤ ਮੇਹਲੀ, ਤਾਰਾ ਸਿੰਘ ਬੀਕਾ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਦੇ ਦਿਹਾਂਤ 'ਤੇ ਆਗੂਆਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਸੀਨੀਅਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਦੀ ਮਾਤਾ ਭਜਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ
Ad Position 24