05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨੌਜਵਾਨ ਨਾਲ ਸੂਝ-ਬੂਝ ਨਾਲ ਵੋਟ ਪਾ ਕੇ ਮਜ਼ਬੂਤ ਭਾਰਤ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਉਣ-ਵਰਿੰਦਰ ਕੌਰ <br/>

Ad Position 21
No active advertisement
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਲੈਕਟੋਰਲ ਲਿਟਰੇਸੀ ਕਲੱਬ ਦੇ ਇੰਚਾਰਜ ਵਰਿੰਦਰ ਕੌਰ | ਅਜੀਤ ਤਸਵੀਰ <br/> 25-01-2026
ਕਪੂਰਥਲਾ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਕੌਮੀ ਵੋਟਰ ਦਿਵਸ ਸੰਬੰਧੀ ਵਿਚ ਕਾਲਜ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਕਲੱਬ ਦੀ ਇੰਚਾਰਜ ਵਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਸਾਡਾ ਸੰਵਿਧਾਨਕ ਅਧਿਕਾਰ ਹੈ ਤੇ ਅਸੀਂ ਆਪਣੀ ਵੋਟ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਕਰਕੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ | ਉਨ੍ਹਾਂ ਨੌਜਵਾਨਾਂ ਨੂੰ ਸੂਝ-ਬੂਝ ਨਾਲ ਵੋਟ ਪਾਉਣ ਤੇ ਮਜ਼ਬੂਤ ਭਾਰਤ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਵੋਟ ਕਾਰਡ ਬਣਾਉਣ ਦਾ ਵੀ ਸੱਦਾ ਦਿੱਤਾ | ਕਾਲਜ ਦੀ ਸੰਗੀਤ ਵਿਭਾਗ ਦੀ ਵਿਦਿਆਰਥਣ ਕੀਰਤ ਨੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ 'ਆਓ ਵੋਟ ਬਣਾਈਏ' ਗੀਤ ਪੇਸ਼ ਕੀਤਾ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਕੌਮੀ ਵੋਟਰ ਦਿਵਸ ਸਬੰਧੀ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਕਲੱਬ ਦੇ ਮੈਂਬਰ ਸਪਨਾ ਭੱਲਾ, ਜਸਲੀਨ ਤੇ ਕਾਲਜ ਦੇ ਸਮੂਹ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਹੱਡੀਆਂ ਦੇ ਚੈੱਕਅਪ ਲਈ ਮੁਫ਼ਤ ਕੈਂਪ 26 ਨੂੰ <br/> ਅਗਲੀ ਖ਼ਬਰ ਪੰਜਾਬ ਵਾਸੀ 2027 ਦੀਆਂ ਚੋਣਾਂ 'ਚ ਮਾਨ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ-ਜਥੇ. ਮੁਖ਼ਤਿਆਰ ਸਿੰਘ
Ad Position 24
No active advertisement