05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਤਿੰਨ ਰੋਜ਼ਾ ਬਰਸੀ ਸਮਾਗਮ ਖੈੜਾ ਬੇਟ ਵਿਖੇ ਕੱਲ੍ਹ ਤੋਂ-ਮਹੰਤ ਮਹਾਤਮਾ ਮੁਨੀ <br/>

Ad Position 21
No active advertisement
ਅਜੀਤ ਡੈਸਕ 25-01-2026
ਭੰਡਾਲ ਬੇਟ, 24 ਜਨਵਰੀ (ਜੋਗਿੰਦਰ ਸਿੰਘ ਜਾਤੀਕੇ)- ਸੰਤ ਬਾਬਾ ਹਰਨਾਮ ਦਾਸ, ਸੰਤ ਰਾਮ ਆਸਰੇ, ਸੰਤ ਸ਼ਾਂਤੀ ਦਾਸ, ਸੰਤ ਪ੍ਰਕਾਸ਼ ਮੁਨੀ ਦੀ ਬਰਸੀ ਦੇ ਸਬੰਧ ਵਿਚ ਸਮੂਹ ਐਨ.ਆਰ.ਆਈ. ਵੀਰਾਂ ਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਮਹੰਤ ਮਹਾਤਮਾਂ ਮੁਨੀ ਖੈੜਾ ਬੇਟ ਵਾਲਿਆਂ ਦੀ ਯੋਗ ਅਗਵਾਈ ਹੇਠ 3 ਰੋਜ਼ਾ ਬਰਸੀ ਸਮਾਗਮ 26 ਜਨਵਰੀ ਤੋਂ 28 ਜਨਵਰੀ ਤੱਕ ਡੇਰਾ ਬਾਬਾ ਚਰਨ ਦਾਸ ਜੀ ਖੈੜਾ ਬੇਟ ਵਿਖੇ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਗੱਦੀ ਨਸ਼ੀਨ ਮਹੰਤ ਮਹਾਤਮਾਂ ਮੁਨੀ ਖੈੜਾ ਬੇਟ ਵਾਲਿਆਂ ਨੇ ਦੱਸਿਆ ਕੇ ਇਹਨਾਂ ਸਮਾਗਮਾਂ ਨੂੰ ਸਮਰਪਿਤ ਅਖੰਡ ਪਾਠ 26 ਜਨਵਰੀ ਦਿਨ ਸੋਮਵਾਰ ਨੂੰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 28 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਉਪਰੰਤ ਮਹਾਨ ਦੀਵਾਨ ਸਜਾਏ ਜਾਣਗੇ ਜਿਸ ਵਿਚ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਲਖਵਿੰਦਰ ਸਿੰਘ ਸੋਹਲ, ਭਾਈ ਮਨਜਿੰਦਰ ਸਿੰਘ ਹਰਰਾਏਪੁਰ ਵਾਲੇ, ਕਥਾ ਵਾਚਕ ਗਿਆਨੀ ਜੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਆਦਿ ਪਹੁੰਚ ਕੇ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ | ਇਸ ਮੌਕੇ ਸੰਤਾਂ ਮਹਾਂਪੁਰਖਾਂ ਦੀ ਯਾਦ ਵਿਚ ਲਾਇਨ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਵੱਲੋਂ 26 ਜਨਵਰੀ ਦਿਨ ਸੋਮਵਾਰ ਨੂੰ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਲੋੜਵੰਦ ਮਰੀਜ਼ਾਂ ਦੇ ਲੈਂਸ ਪਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਡਾ. ਸੁਨੀਲ ਸ਼ਰਮਾ ਹੋਣਗੇ ਸਨਮਾਨਿਤ ਅਗਲੀ ਖ਼ਬਰ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਹੱਡੀਆਂ ਦੇ ਚੈੱਕਅਪ ਲਈ ਮੁਫ਼ਤ ਕੈਂਪ 26 ਨੂੰ <br/>
Ad Position 24
No active advertisement