05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਗ੍ਰਾਮੀਣ ਬੈਂਕ ਖੀਰਾਂਵਾਲੀ ਸ਼ਾਖਾ ਨੇ ਮਿ੍ਤਕ ਗਾਹਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਬੀਮਾ ਰਾਸ਼ੀ ਸੌਂਪੀ <br/>

Ad Position 21
No active advertisement
ਮਿ੍ਤਕ ਔਰਤ ਦੇ ਪਤੀ ਦਵਿੰਦਰ ਸਿੰਘ ਨੂੰ ਬੀਮਾ ਰਾਸ਼ੀ ਦਾ ਚੈੱਕ ਭੇਟ ਕਰਦੇ ਹੋਏ ਪੰਜਾਬ ਗ੍ਰਾਮੀਣ ਬੈਂਕ ਖੀਰਾਂਵਾਲੀ ਦੇ ਬਰਾਂਚ ਮੈਨੇਜਰ ਦੀਪਕ ਕੁਮਾਰ ਤੇ ਹੋਰ | ਤਸਵੀਰ: ਤਿਲਕਰਾਜ <br/> 25-01-2026
ਕਪੂਰਥਲਾ, 24 ਜਨਵਰੀ (ਸਡਾਨਾ)- ਪੰਜਾਬ ਗ੍ਰਾਮੀਣ ਬੈਂਕ ਖੀਰਾਂਵਾਲੀ ਬਰਾਂਚ ਵਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਕ ਮਿ੍ਤਕ ਗ੍ਰਾਹਕ ਦੇ ਪਰਿਵਾਰ ਨੂੰ ਉਸਦੀ ਬੀਮਾ ਰਾਸ਼ੀ ਸੌਂਪੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਜਹਾਂਗੀਰਪੁਰ ਦੀ ਰਹਿਣ ਵਾਲੀ ਰਮਨਦੀਪ ਕੌਰ ਪਤਨੀ ਦਵਿੰਦਰ ਸਿੰਘ ਦਾ ਲੰਬੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਰਮਨਦੀਪ ਕੌਰ ਦੇ ਖਾਤੇ ਨਾਲ ਲੋਕ ਕਲਿਆਣ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਜੁੜੀ ਹੋਈ ਸੀ ਜਿਸ ਦੇ ਨਿਯਮਾਂ ਅਨੁਸਾਰ ਉਕਤ ਔਰਤ ਦੇ ਦਿਹਾਂਤ ਤੋਂ ਬਾਅਦ 2 ਲੱਖ ਰੁਪਏ ਦੀ ਬੀਮਾ ਰਾਸ਼ੀ ਮਨਜ਼ੂਰ ਹੋਈ ਜੋ ਕਿ ਬੈਂਕ ਦੇ ਰਿਕਾਰਡ ਦੇ ਨਿਯਮਾਂ ਅਨੁਸਾਰ ਉਸਦੇ ਪਤੀ ਦਵਿੰਦਰ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਮੈਨੇਜਰ ਦੀਪਕ ਕੁਮਾਰ ਨੇ ਕਿਹਾ ਕਿ ਇਹ ਪੰਜਾਬ ਗ੍ਰਾਮੀਣ ਬੈਂਕ ਹਮੇਸ਼ਾ ਆਪਣੇ ਗਾਹਕਾਂ ਦੇ ਨਾਲ ਖੜਾ ਹੈ | ਇਸ ਮੌਕੇ ਸਾਬਕਾ ਸਰਪੰਚ ਸੇਵਾ ਸਿੰਘ, ਸਰਪੰਚ ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਇਆ ਗਣਤੰਤਰ ਦਿਵਸ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਡਾ. ਸੁਨੀਲ ਸ਼ਰਮਾ ਹੋਣਗੇ ਸਨਮਾਨਿਤ
Ad Position 24
No active advertisement