03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ)- ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਬਸੰਤ ਰੁੱਤ ਸੁਹਾਵਣੇ ਮੌਸਮ ਦਾ ਆਗਾਜ਼ ਮੰਨੀ ਜਾਂਦੀ ਹੈ ਜਿਸ ਕਾਰਨ ਇਹ ਰੁੱਤ ਫ਼ਸਲਾਂ ਲਈ ਬਹੁਤ ਸੁਹਾਵਣੀ ਮੰਨੀ ਜਾਂਦੀ ਹੈ | ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਵਿਚ ਬਸੰਤ ਰੁੱਤ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਬੱਚਿਆਂ ਨੇ ਬਸੰਤੀ ਰੰਗ ਦੇ ਕੱਪੜੇ ਪਾ ਕੇ ਪਤੰਗਬਾਜ਼ੀ ਕੀਤੀ | ਬੱਚੇ ਆਪਣੇ ਘਰਾਂ ਤੋਂ ਵੱਖ ਵੱਖ ਤਰ੍ਹਾਂ ਦੇ ਬਸੰਤੀ ਰੰਗ ਦੇ ਪਕਵਾਨ ਬਣਾ ਕੇ ਲਿਆਏ | ਇਸ ਮੌਕੇ ਬੱਚਿਆਂ ਨੇ ਭੰਗੜੇ ਤੇ ਗਿੱਧੇ ਦੀਆਂ ਵੱਖ ਵੱਖ ਆਈਟਮਾਂ ਵੀ ਪੇਸ਼ ਕੀਤੀਆਂ | ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪਿ੍ੰਸੀਪਲ ਗਗਨਦੀਪ ਕੌਰ ਅਤੇ ਸਟਾਫ਼ ਨੇ ਸਰਸਵਤੀ ਮਾਂ ਦੀ ਪੂਜਾ ਕੀਤੀ ਤੇ ਬੱਚਿਆਂ ਨੂੰ ਬਸੰਤ ਰੁੱਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਜਗਪ੍ਰੀਤ ਕੌਰ, ਅਧਿਆਪਕ ਸੋਨੀਆ, ਮਨਦੀਪ ਕੌਰ ਅਤੇ ਸਟਾਫ਼ ਮੈਂਬਰ ਮੋਨਿਕਾ, ਸਰਬਜੀਤ ਕੌਰ, ਪ੍ਰੀਤੀ, ਅਲਕਾ ਰਾਣਾ, ਸੁਪਿੰਦਰਜੀਤ ਕੌਰ, ਗੀਤਾ, ਸੁਸ਼ਮਾ ਧੀਰ, ਨਵਦੀਪ ਕੌਰ, ਸੀਮਾ, ਲਵਨੀਤ ਕੌਰ, ਸਰਬਜੀਤ ਕੌਰ, ਮਮਤਾ, ਕੁਲਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਸਕੀਮ ਤਹਿਤ ਸੜਕ ਸੁਰੱਖਿਆ ਫੋਰਸ ਨੇ ਕਰਵਾਇਆ ਦਾ ਕ੍ਰਾਈਸਟ ਕਿੰਗ ਕਾਨਵੈਂਟ ਸਕੂਲ 'ਚ ਸਮਾਗਮ ਅਗਲੀ ਖ਼ਬਰ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਤੋਂ ਕੋਈ ਯੋਗ ਲਾਭਪਾਤਰੀ ਵਾਂਝਾ ਨਾ ਰਹੇ- ਅਮਿਤ ਕੁਮਾਰ ਪੰਚਾਲ <br/>
Ad Position 24
No active advertisement