03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਜੀ. ਡੀ. ਆਰ. ਸਕੂਲ 'ਚ ਮਨਾਈ ਬਸੰਤ ਪੰਚਮੀ <br/>

Ad Position 21
No active advertisement
ਅਜੀਤ ਡੈਸਕ 25-01-2026
ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦਿਨ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਜੈਸਮੀਨ ਹਾਊਸ ਦੇ ਇੰਚਾਰਜ ਦਲਜੀਤ ਕੌਰ ਦੀ ਨਿਗਰਾਨੀ ਹੇਠ ਕਰਵਾਈ ਗਈ | ਸਭਾ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਮਾਧਵੀ ਵਲੋਂ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਤੇ ਪੂਜਾ ਕਰਕੇ ਕੀਤੀ ਗਈ | ਜੈਸਮੀਨ ਹਾਊਸ ਦੇ ਵਿਦਿਆਰਥੀਆਂ ਵਲੋਂ ਗਾਇਤਰੀ ਮੰਤਰ ਤੇ ਗੁਰੂ ਮੰਤਰ ਦੇ ਨਾਲ-ਨਾਲ ਭਜਨ ਗਾਇਣ ਕੀਤਾ ਗਿਆ | ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਹਰਸਿਮਰਨ ਕੌਰ ਵਲੋਂ ਦਿਨ ਦਾ ਵਿਚਾਰ ਤੇ ਰਵਲੀਨ ਕੌਰ ਵਲੋਂ ਬਸੰਤ ਪੰਚਮੀ ਦੇ ਦਿਨ ਬਾਰੇ ਜਾਣਕਾਰੀ ਦਿੱਤੀ ਗਈ | ਉਸ ਨੇ ਦੱਸਿਆ ਕਿ ਬਸੰਤ ਸਾਰੇ ਭਾਰਤ ਵਿਚ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ | ਇਸ ਦਿਨ ਪੀਲੇ ਕੱਪੜੇ ਪਾਏ ਜਾਂਦੇ ਹਨ ਤੇ ਪੀਲੇ ਚੌਲ ਬਣਾਏ ਜਾਂਦੇ ਹਨ | ਇਸ ਦਿਨ ਨੂੰ ਖ਼ਾਸ ਬਣਾਉਂਦੇ ਹੋਏ ਜੈਸਮੀਨ ਹਾਊਸ ਦੇ ਬੱਚਿਆਂ ਵਲੋਂ ਇਕ ਵਿਸ਼ੇਸ਼ ਨਾਟਕ ਪੇਸ਼ ਕੀਤਾ ਗਿਆ | ਪੀਲੇ ਰੰਗ ਦੇ ਕੱਪੜੇ ਪਹਿਨੇ ਛੋਟੇ ਬੱਚਿਆਂ ਨੇ ਮਨਮੋਹਕ ਦਿ੍ਸ਼ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਮਾਧਵੀ ਨੇ ਵੀ ਬੱਚਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਆਪਣੀ ਸਮਰੱਥਾ ਨੂੰ ਪਹਿਚਾਨਣ ਤੇ ਸਮਾਜਿਕ ਦਬਾਅ ਤੋਂ ਉੱਪਰ ਉੱਠ ਕੇ ਅੱਗੇ ਵਧਣ- ਡਾ. ਦਿਵਜੋਤ ਕੌਰ ਅਰੋੜਾ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ
Ad Position 24
No active advertisement