02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਿਊਜ਼ੀਲੈਂਡ ਭੇਜਣ ਦੇ ਨਾਂਅ 'ਤੇ 14.40 ਲੱਖ ਦੀ ਠੱਗੀ, ਟਰੈਵਲ ਏਜੰਟ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 25-01-2026
ਮਕਸੂਦਾਂ, 24 ਜਨਵਰੀ (ਸੌਰਵ ਮਹਿਤਾ) - ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਦੇ ਮਾਮਲੇ ਵਿਚ ਇੱਕ ਟਰੈਵਲ ਏਜੰਟ ਖ਼ਿਲਾਫ਼ ਧਾਰਾ 406 ਅਤੇ 420 ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਇਹ ਮਾਮਲਾ ਨਿਊਜ਼ੀਲੈਂਡ ਭੇਜਣ ਦੇ ਝਾਂਸੇ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਪੀੜਤ ਪਾਸੋਂ ਲੱਖਾਂ ਰੁਪਏ ਹਾਸਲ ਕਰ ਲਏ ਗਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਮਕਾਨ ਨੰਬਰ 107-ਬੀ ਮੁਹੱਲਾ ਅਮਰ ਗਾਰਡਨ ਜਲੰਧਰ ਨੇ ਦੱਸਿਆ ਕਿ ਮਿਤੀ 6 ਮਾਰਚ 2024 ਨੂੰ ਉਸ ਦੀ ਮੁਲਾਕਾਤ ਦੀ ਵੀਜ਼ਾ ਡਰੀਮ ਕੰਪਨੀ ਦੇ ਮਾਲਕ ਭੁਪਿੰਦਰ ਕੁਮਾਰ ਉਰਫ਼ ਭੁਪਿੰਦਰ ਪੁੱਤਰ ਸੰਤੋਖ ਕੁਮਾਰ ਨਾਲ ਹੋਈ | ਦੋਸ਼ੀ ਦਾ ਦਫ਼ਤਰ ਸਿਲਵਰ ਪਲਾਜ਼ਾ ਵਿਚ ਸਥਿਤ ਹੈ ਤੇ ਉਹ ਸੋਢਲ ਨਗਰ ਜਲੰਧਰ ਵਿਚ ਦੀ ਵੀਜ਼ਾ ਡਰੀਮ ਨਾਮਕ ਟਰੈਵਲ ਕੰਪਨੀ ਦਾ ਮਾਲਕ ਹੈ ਜਦਕਿ ਉਸ ਦਾ ਪੱਕਾ ਪਤਾ ਪਿੰਡ ਸ਼ੇਖੇ ਦੱਸਿਆ ਗਿਆ ਹੈ | ਸ਼ਿਕਾਇਤਕਰਤਾ ਮੁਤਾਬਿਕ ਦੋਸ਼ੀ ਭੁਪਿੰਦਰ ਕੁਮਾਰ ਨੇ ਉਸ ਨੂੰ ਨਿਊਜ਼ੀਲੈਂਡ ਭੇਜਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਾਰੀ ਕਾਰਵਾਈ ਕਾਨੂੰਨੀ ਤੇ ਯਕੀਨੀ ਹੈ | ਇਸ ਭਰੋਸੇ 'ਚ ਆ ਕੇ ਪਰਮਿੰਦਰ ਕੁਮਾਰ ਨੇ ਵੱਖ-ਵੱਖ ਮਿਤੀਆਂ 'ਤੇ ਕੁੱਲ 14 ਲੱਖ 40 ਹਜ਼ਾਰ ਰੁਪਏ ਦੋਸ਼ੀ ਨੂੰ ਅਦਾ ਕਰ ਦਿੱਤੇ | ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਨਾ ਤਾਂ ਉਸ ਨੂੰ ਨਿਊਜ਼ੀਲੈਂਡ ਭੇਜਿਆ ਗਿਆ ਅਤੇ ਨਾ ਹੀ ਕੋਈ ਵੀਜ਼ਾ ਜਾਂ ਟਿਕਟ ਸਬੰਧੀ ਦਸਤਾਵੇਜ਼ ਦਿੱਤੇ ਗਏ | ਜਦੋਂ ਪੀੜਤ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਦੋਸ਼ੀ ਟਾਲਮਟੋਲ ਕਰਨ ਲੱਗ ਪਿਆ | ਆਖ਼ਰਕਾਰ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੇ ਥਾਣਾ ਡਿਵੀਜ਼ਨ ਨੰਬਰ 8 ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਤੇ ਤੱਥਾਂ ਦੀ ਪੁਸ਼ਟੀ ਹੋਣ ਉਪਰੰਤ ਦੋਸ਼ੀ ਭੁਪਿੰਦਰ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ¢ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਤੇ ਜਲਦ ਹੀ ਦੋਸ਼ੀ ਨੂੰ ਗਿ੍ਫ਼ਤਾਰ ਕਰ ਪੁੱਛਗਿੱਛ ਕਰ ਕੇ ਹੋਰ ਪੀੜਤਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਵੀ. ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ <br/>
Ad Position 24
No active advertisement