02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੂਰਾਨੁੁੱਸੀ ਨੇੜੇ ਖੇਤ 'ਚ ਬਣਿਆ ਡੂੰਘਾ ਟੋਇਆ ਨਾਬਾਲਗ ਲਈ ਜਾਨਲੇਵਾ ਸਾਬਿਤ ਹੋਇਆ

Ad Position 21
No active advertisement
ਅਜੀਤ ਡੈਸਕ 25-01-2026
ਮਕਸੂਦਾਂ, 24 ਜਨਵਰੀ (ਸੌਰਵ ਮਹਿਤਾ)- ਸੂਰਾਨੁੁੱਸੀ ਨੇੜੇ ਵਾਪਰੀ ਇੱਕ ਦਰਦਨਾਕ ਘਟਨਾ ਨੇ ਪੂਰੇ ਸਿਸਟਮ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ | ਇੱਥੇ ਕਿਸਾਨ ਵੱਲੋਂ ਆਪਣੇ ਖੇਤ ਵਿਚ ਮੀਂਹ ਦਾ ਪਾਣੀ ਇਕੱਠਾ ਕਰਨ ਦੇ ਨਾਂਅ 'ਤੇ ਵੱਡਾ ਤੇ ਡੂੰਘਾ ਟੋਆ ਪੁੱਟਿਆ ਗਿਆ ਸੀ ਜਿਸ 'ਤੇ ਨਾ ਕੋਈ ਵਾੜ ਸੀ, ਨਾ ਚੇਤਾਵਨੀ ਬੋਰਡ ਜੋ ਕਿ ਇੱਕ 9 ਸਾਲਾ ਮਾਸੂਮ ਬੱਚੇ ਲਈ ਜਾਨਲੇਵਾ ਸਾਬਿਤ ਹੋਇਆ | ਸਵਾਲ ਇਹ ਹੈ ਕਿ ਅਜਿਹੇ ਖ਼ਤਰਨਾਕ ਟੋਏ ਬਣਾਉਣ ਦੀ ਆਗਿਆ ਕਿਸ ਨੇ ਦਿੱਤੀ ਅਤੇ ਇਸ ਦੀ ਨਿਗਰਾਨੀ ਕਿਉਂ ਨਹੀਂ ਹੋਈ? ਮਿ੍ਤਕ ਬੱਚੇ ਦੀ ਪਹਿਚਾਣ ਸ਼ਿਵਮ (9) ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਸ਼ਿਵਮ ਆਪਣੇ ਇੱਕ ਹੋਰ ਸਾਥੀ ਨਾਲ ਪਤੰਗ ਲੁੱਟਣ ਲਈ ਦੌੜ ਰਿਹਾ ਸੀ | ਖੇਡਦੇ-ਖੇਡਦੇ ਦੋਵੇਂ ਬੱਚੇ ਖੇਤਾਂ ਵੱਲ ਚਲੇ ਗਏ ਤੇ ਅਚਾਨਕ ਸ਼ਿਵਮ ਉਸ ਟੋਏ ਵਿਚ ਡਿਗ ਗਿਆ ਅਤੇ ਪਾਣੀ ਵਿਚ ਡੁੱਬਣ ਕਾਰਨ ਉਸ ਦੀ ਮੌਕੇ 'ਤੇ ਹੀ ਮÏਤ ਹੋ ਗਈ | ਹਾਦਸੇ ਦੀ ਸਭ ਤੋਂ ਦਰਦਨਾਕ ਗੱਲ ਇਹ ਰਹੀ ਕਿ ਪਰਿਵਾਰਕ ਮੈਂਬਰਾਂ ਨੂੰ ਲੰਬੇ ਸਮੇਂ ਤੱਕ ਇਸ ਭਿਆਨਕ ਹਾਦਸੇ ਦੀ ਕੋਈ ਜਾਣਕਾਰੀ ਨਹੀਂ ਸੀ | ਸ਼ਾਮ ਕਰੀਬ 5:30 ਵਜੇ ਤੱਕ ਜਦ ਬੱਚਾ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਆਪਣੇ ਤੌਰ 'ਤੇ ਤਲਾਸ਼ ਸ਼ੁਰੂ ਕੀਤੀ | ਜਦ ਕੋਈ ਸੁਰਾਗ ਨਾ ਮਿਲਿਆ ਤਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ | ਇਤਲਾਹ ਮਿਲਣ 'ਤੇ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਲਤੀਫ਼ਪੁਰਾ 'ਚ ਹੋ ਸਕਦੀ ਹੈ ਫਰਵਰੀ ਦੇ ਪਹਿਲੇ ਹਫ਼ਤੇ ਕਾਰਵਾਈ <br/> ਅਗਲੀ ਖ਼ਬਰ ਮਾਤਾ ਗੁਜਰੀ ਖਾਲਸਾ ਮਾਡਰਨ ਸਕੂਲ 'ਚ ਸਮਾਗਮ ਕਰਵਾਇਆ
Ad Position 24
No active advertisement