ਸੁਲਤਾਨਪੁਰ ਲੋਧੀ, 21 ਫਰਵਰੀ (ਨਰੇਸ਼ ਹੈਪੀ)- ਸੁਲਤਾਨਪੁਰ ਲੋਧੀ ਵਿੱਚ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਪ੍ਰਸਿੱਧ ਸਮਾਜ ਸੇਵੀ ਐਨ.ਆਰ.ਆਈ. ਕੁਲਦੀਪ ਸਲਪੋਨਾ (ਟੋਨੀ ਇਟਲੀ) ਤੇ ਸਮੂਹ ਸਲਪੋਨਾ ਪਰਿਵਾਰ ਵੱਲੋਂ ਪ੍ਰਾਚੀਨ ਸ਼੍ਰੀ ਆਸ਼ਾ ਰਾਣੀ ਮੰਦਰ ਦੇ ਵਿਹੜੇ 'ਚ 22 ਫਰਵਰੀ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ | ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਪੂਜਾ-ਅਰਚਨਾ ਕੀਤੀ ਜਾਵੇਗੀ ਤੇ ਝੰਡਾ ਚੜ੍ਹਾਇਆ ਜਾਵੇਗਾ | ਉਸ ਤੋਂ ਬਾਅਦ ਸੰਗਤ ਲਈ ਲੰਗਰ ਭੰਡਾਰਾ ਵਰਤਾਇਆ ਜਾਵੇਗਾ | ਅਮਿਤ ਕੁਮਾਰ ਰਿੰਕੂ, ਰਮਨ ਸਲਪੋਨਾ, ਅਨਿਲ ਸਲਪੋਨਾ ਤੇ ਪੀਯੂਸ਼ ਸਲਪੋਨਾ ਨੇ ਸਮੂਹ ਸੰਗਤਾਂ ਨੂੰ ਹਾਰਦਿਕ ਸੱਦਾ ਦਿੱਤਾ ਕਿ ਵੱਡੀ ਗਿਣਤੀ 'ਚ ਪਹੁੰਚ ਕੇ ਧਾਰਮਿਕ ਸਮਾਗਮ ਦਾ ਲਾਭ ਲੈਣ | ਇਸ ਮੌਕੇ ਰਮਨ ਸਲਪੋਨਾ, ਅਨਿਲ ਸਲਪੋਨਾ, ਵਿਸ਼ਾਲ ਟਕਸਾਲੀ, ਪ੍ਰਤਾਪ ਸਿੰਘ, ਹੈਪੀ ਵਰਮਾ ਆਦਿ ਹਾਜ਼ਰ ਸਨ |