ਸੁਲਤਾਨਪੁਰ ਲੋਧੀ, 24 ਫਰਵਰੀ (ਨਰੇਸ਼ ਹੈਪੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਐਂਟੀ ਡਰੱਗ ਕਲੱਬ ਵਲੋਂ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਦਾ ਸੁਨੇਹਾ ਦਿੰਦੀ ਰੈਲੀ ਕਾਲਜ ਕੈਂਪਸ ਵਿਚ ਕੱਢੀ ਗਈ | ਇਹ ਗਤੀਵਿਧੀ 'ਐਂਟੀ ਡਰੱਗ ਕਲੱਬ' ਵਲੋਂ ਗਿਣਤੀ ਵਿਭਾਗ ਦੀ ਐਕਟੀਵਿਟੀ ਵਜੋਂ ਮਨਾਈ ਗਈ | ਇਸ ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਉਣਾ ਸੀ | ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਨਸ਼ੇ ਕਿਵੇਂ ਸਾਡੀ ਸਿਹਤ, ਸਮਾਂ ਤੇ ਪੈਸਾ ਬਰਬਾਦ ਕਰ ਦਿੰਦੇ ਹਨ | ਪੰਜਾਬ ਸਰਕਾਰ ਦੀ ਪਹਿਲ ਨੂੰ ਫ਼ੁਲ ਚੜ੍ਹਾਉਂਦਿਆਂ ਇਹ ਰੈਲੀ ਆਪਣਾ ਮਿਥਿਆ ਸੰਦੇਸ਼ ਯੁੱਧ ਨਸ਼ਿਆਂ ਵਿਰੁੱਧ ਘਰ-ਘਰ ਪਹੁੰਚਾਉਣ ਵਿਚ ਸਫਲ ਰਹੀ | ਵਿਦਿਆਰਥਣਾਂ ਵਲੋਂ ਇਹ ਸਹੁੰ ਖਾਧੀ ਗਈ ਕਿ ਉਹ ਨਾ ਨਸ਼ਾ ਕਰਨਗੇ ਤੇ ਨਾ ਹੀ ਨਸ਼ਾ ਕਰਨ ਦੇਣਗੇ | ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ |