25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦਰਬਾਰ ਸਖੀ ਸਰਵਰ ਪੀਰ ਲਾਲਾਂ ਵਾਲਾ ਦਾ ਮੇਲਾ ਚੌਂਕੀਆਂ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 27-02-2026
ਕਪੂਰਥਲਾ, 26 ਫਰਵਰੀ (ਵਿ.ਪ੍ਰ.)-ਦਰਬਾਰ ਸਖੀ ਸਰਵਰ ਪੀਰ ਲਾਲਾਂ ਵਾਲਾ ਕਪੂਰਥਲਾ ਵਿਖੇ ਮੇਲਾ ਚੌਂਕੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਦੇ ਗੱਦੀ ਨਸ਼ੀਨ ਸਾਈਾ ਰਾਣੇ ਸ਼ਾਹ ਦੀ ਦੇਖ ਰੇਖ ਹੇਠ ਪੀਰ ਦੇ ਦਰਬਾਰ ਵਿਖੇ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੱਧੂ ਨੇ ਦੱਸਿਆ ਕਿ ਮੇਲੇ ਮੌਕੇ ਦਰਬਾਰ 'ਤੇ ਝੰਡਾ ਚੜਾਉਣ ਦੀ ਰਸਮ ਸ਼ਾਮ 5 ਵਜੇ ਮਨਪ੍ਰੀਤ ਜਲੰਧਰ ਵਾਲਿਆਂ ਨੇ ਨਿਭਾਈ ਤੇ ਰਾਤ 9 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ | ਮੇਲੇ ਦਾ ਉਦਘਾਟਨ ਬਲਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਉੱਘੀ ਗਾਇਕ ਜੋੜੀ ਜਸ਼ਨਮੀਤ ਤੇ ਬੀ.ਐਸ. ਭੱਟੀ ਨੇ ਆਪਣੇ ਚਰਚਿਤ ਗੀਤ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ | ਇਸਤੋਂ ਇਲਾਵਾ ਉੱਘੇ ਦਲਵਿੰਦਰ ਦਿਆਲਪੁਰੀ, ਆਸ਼ੂ ਸਿੰਘ, ਰਵੀ ਅਸ਼ਰਫ਼, ਐਮ.ਐਸ. ਸਮੁੰਦਰ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ | ਮੇਲੇ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਰਣਜੀਤ ਮਾਨ ਨੇ ਬਾਖ਼ੂਬੀ ਨਿਭਾਈ | ਬਾਅਦ ਵਿਚ ਰਵੀ ਰਾਜਾ ਸਾਹਿਬ ਕੱਵਾਲ ਤੇ ਹੋਰ ਪਾਰਟੀਆਂ ਨੇ ਕੱਵਾਲੀਆਂ ਪੇਸ਼ ਕੀਤੀਆਂ | ਸਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੰਦਿਰ ਕਮੇਟੀ ਵਲੋਂ ਬਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪੀਰ ਦੇ ਦਰਬਾਰ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਕੇ ਮੰਨਤਾਂ ਮੰਨੀਆਂ | ਇਸ ਮੌਕੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ |

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਵਿਚ ਕਰਵਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ <br/> ਅਗਲੀ ਖ਼ਬਰ ਪਿੰਡ ਮਹਿਮਦਪੁਰ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸਮਾਗਮਾਂ ਦੀ ਹੋਈ ਆਰੰਭਤਾ <br/>
Ad Position 24