25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 27-02-2026
ਫੱਤੂਢੀਂਗਾ, 26 ਫਰਵਰੀ (ਬਲਜੀਤ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਤੇਜਾ ਸਿੰਘ, ਸੱਚਖੰਡ ਵਾਸੀ ਸੰਤ ਬਾਬਾ ਮਿਲਖਾ ਸਿੰਘ ਅਤੇ ਸੰਤ ਬਾਬਾ ਦਇਆ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਅਤੇ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਬਲੇਰਖਾਨਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਦੀ ਦੇਖਰੇਖ ਹੇਠ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਨਗਰ ਨਿਵਾਸੀ, ਐਨ ਆਰ ਆਈ, ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ 42 ਕਿੱਲੋ ਭਾਰ ਵਰਗ, 65 ਕਿੱਲੋ ਭਾਰ ਵਰਗ ਅਤੇ ਓਪਨ ਦੇ ਪਿੰਡ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਦੌਰਾਨ ਓਪਨ ਦੇ ਸੈਮੀਫਾਈਨਲ ਵਿਚ ਦੇਸਲ ਨੇ ਸਿੱਧਵਾਂ ਦੋਨਾ ਅਤੇ ਦੂਸਰੇ ਸੈਮੀਫਾਈਨਲ ਵਿਚ ਸੈਫਲਾਬਾਦ ਨੇ ਖੈੜਾ ਬੇਟ ਨੂੰ ਹਰਾਇਆ | ਇਸ ਦੌਰਾਨ ਫਾਈਨਲ ਵਿਚ ਦੇਸਲ ਪਹਿਲੇ ਸਥਾਨ ਅਤੇ ਸੈਫਲਾਬਾਦ ਦੂਸਰੇ ਸਥਾਨ ਤੇ ਰਹੇ ਇਸ ਦੌਰਾਨ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਨਗਨ ਸਨਮਾਨ ਚਿੰਨ੍ਹ ਪ੍ਰਬੰਧਕਾਂ ਅਤੇ ਸੰਤ ਬਾਬਾ ਲੀਡਰ ਸਿੰਘ ਵੱਲੋਂ ਦਿੱਤੇ ਗਏ ਇਸ ਦੌਰਾਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਮੌਕੇ 'ਤੇ ਪਹੁੰਚ ਕੇ ਜਿੱਥੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਨਾਲ ਹੀ ਪਿੰਡ ਸੈਫਲਾਬਾਦ ਦੇ ਵਿਕਾਸ ਕਾਰਜਾਂ ਲਈ 18 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪਿੰਡ ਦੇ ਸਰਪੰਚ ਭਜਨ ਸਿੰਘ ਬਿੱਲੂ ਦੁਬਈ ਨੂੰ ਬਾਬਾ ਲੀਡਰ ਸਿੰਘ ਜੀ ਦੀ ਹਾਜ਼ਰੀ ਵਿਚ ਦਿੱਤਾ, ਇਸ ਦੌਰਾਨ ਇਲਾਕੇ ਦੇ ਐਨਆਰਆਈ ਵੱਲੋਂ ਬਿੰਦਰ ਸੈਦੋਵਾਲਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਸਕਾਰਪੀਓ ਗੱਡੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਦੁਆਬਾ ਕਿਸਾਨ ਵਿੰਗ ਦੇ ਕਨਵੀਨਰ ਸੁਖਵੰਤ ਸਿੰਘ ਪੱਡਾ, ਸਰਪੰਚ ਭਜਨ ਸਿੰਘ ਬਿੱਲੂ, ਬਿਕਰਮ ਸਿੰਘ ਉੱਚਾ ਸਰਪੰਚ, ਸਾਬਕਾ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਵਿਰਕ, ਸਾਬਕਾ ਸਰਪੰਚ ਮੰਗਲ ਸਿੰਘ, ਚਰਨ ਸਿੰਘ ਵਿਰਕ, ਬਲਜਿੰਦਰ ਸਿੰਘ ਖੇਡ ਪ੍ਰਮੋਟਰ, ਤਰਲੋਕ ਸਿੰਘ ਬੂਹ, ਮਨਜੀਤ ਸਿੰਘ ਫੰਜਰ, ਮਲਕੀਤ ਸਿੰਘ ਵਿਰਕ, ਮਨਜਿੰਦਰ ਸਿੰਘ ਕਾਲਾ, ਸੁਖਬੀਰ ਸਿੰਘ ਵਿਰਕ, ਰਮੇਸ਼ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਸ਼ਿੰਗਾਰਾ ਸਿੰਘ ਪੰਚ, ਬਲਵੀਰ ਕੌਰ ਪੰਚ, ਸੁਖਵੰਤ ਕੌਰ ਪੰਚ, ਹਰਸ਼ਰਨ ਕੌਰ ਪੰਚ, ਯਾਦਵਿੰਦਰ ਸਿੰਘ ਸਾਬਕਾ ਸਰਪੰਚ, ਗੁਰਿੰਦਰਪਾਲ ਸਿੰਘ ਭੁੱਲਰ, ਬਾਜ ਸਿੰਘ ਫਰਾਂਸ, ਜੱਸੀ ਸਪੇਨ, ਤਾਰੀ ਸਪੇਨ, ਬਿੱਲਾ ਯੂਐਸਏ, ਗੁਰਮੀਤ ਸਿੰਘ ਯੂ.ਕੇ., ਬਿੱਟੂ ਨਿਊਜ਼ੀਲੈਂਡ, ਮੇਜਰ ਸਿੰਘ ਸਪੇਨ, ਰਜਿੰਦਰ ਸਿੰਘ, ਇੰਦਰ ਸਿੰਘ ਯੂਐਸਏ, ਭਜਨ ਸਿੰਘ, ਜੀਵਨ ਸਿੰਘ ਵਿਰਕ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਟੂਰਨਾਮੈਂਟ ਪਹੁੰਚ ਕੇ ਕਬੱਡੀ ਦਾ ਆਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਵਰਕਰਾਂ 'ਚ ਭਾਰੀ ਉਤਸ਼ਾਹ- ਧਾਲੀਵਾਲ ਅਗਲੀ ਖ਼ਬਰ ਗੌਰਮਿੰਟ ਟੀਚਰ ਯੂਨੀਅਨ ਦਫ਼ਤਰੀ ਕਰਮਚਾਰੀਆਂ ਦੇ ਹੱਕ ਵਿਚ ਨਿੱਤਰੀ, ਲਾਠੀਚਾਰਜ ਦੀ ਕੀਤੀ ਨਿੰਦਾ
Ad Position 24