ਫਗਵਾੜਾ, 2 ਮਾਰਚ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਦੇ ਨਜ਼ਦੀਕ ਮੇਹਲੀ-ਮੇਹਟਾਂ ਬਾਈਪਾਸ ਰੋਡ 'ਤੇ ਹੋਲਾ ਮਹੱਲਾ ਦੀਆਂ ਸੰਗਤਾਂ ਦੀ ਸੇਵਾ 'ਚ 7ਵਾਂ ਚਾਰ ਰੋਜ਼ਾ ਚਾਹ ਪਕੌੜੇ ਦਾ ਲੰਗਰ ਅਰਦਾਸ ਉਪਰੰਤ ਸ਼ੁਰੂ ਕੀਤਾ, ਜਿਸ ਦੀ ਆਰੰਭਤਾ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਸੂਬਾਈ ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ ਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਵਲੋਂ ਸਾਂਝੇ ਤੌਰ 'ਤੇ ਕਰਵਾਈ ਗਈ | ਉਨ੍ਹਾਂ ਸਮੂਹ ਸੰਗਤਾਂ ਨੂੰ ਹੋਲਾ ਮਹੱਲਾ ਦੀਆਂ ਸ਼ੁੱਭਇੱਛਾਵਾਂ ਵੀ ਦਿੱਤੀਆਂ | ਬੀਬੀਆਂ ਤੇ ਨੌਜਵਾਨਾਂ ਵਲੋਂ ਲੰਗਰ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਸਾਧ ਸੰਗਤ ਵਲੋਂ ਇਸ ਲੰਗਰ ਵਿਚ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਲੰਗਰ 'ਚ ਰਸਦ ਜਾਂ ਕੋਈ ਹੋਰ ਸਹਿਯੋਗ ਕਰਨ ਲਈ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੀਆਂ ਹਨ | ਇਸ ਮੌਕੇ ਕੌਂਸਲਰ ਕਮਲਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੌਂਸਲਰ, ਨਿਰਮਲ ਸਿੰਘ ਲੱਖਪੁਰ, ਸੁਖਦੀਪ ਵਾਲੀਆ, ਜਰਨੈਲ ਸਿੰਘ ਜੈਲਾ, ਰਿਟਾ. ਇੰਸਪੈਕਟਰ ਜਗਤਾਰ ਸਿੰਘ, ਨਿਰਮਲ ਸਿੰਘ ਬਨਵੈਤ, ਡਾ. ਭੁਪਿੰਦਰ ਸਿੰਘ, ਟੋਨੀ ਠੇਕੇਦਾਰ, ਪਰਮਿੰਦਰ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ, ਲਵਲੀ ਵਾਲੀਆ, ਮੁਖ਼ਤਿਆਰ ਸਿੰਘ, ਰਿਸ਼ੀਪਾਲ ਸਿੰਘ, ਤਾਰਾ ਸਿੰਘ, ਬਹਾਦਰ ਸਿੰਘ ਸੰਗਤਪੁਰ, ਜਸਵਿੰਦਰ ਸਿੰਘ ਭਗਤਪੁਰਾ, ਅਤਵਿੰਦਰ ਸਿੰਘ, ਬਾਪੂ ਸੋਹਣ ਸਿੰਘ ਯੂ.ਐਸ.ਏ., ਦਲਜੀਤ ਸਿੰਘ, ਸ਼ੀਤਲ ਸਿੰਘ ਹਲਵਾਈ, ਬਲਵੀਰ ਸਿੰਘ ਗੰਢਮ, ਮਨਜੀਤ ਕੌਰ, ਗੁਰਮੀਤ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਕਸ਼ਮੀਰ ਕੌਰ, ਹਰਲੀਨ ਕੌਰ, ਪ੍ਰਭਲੀਨ ਕੌਰ ਰਿਸ਼ੀ ਆਦਿ ਹਾਜ਼ਰ ਸਨ |