15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਾਇੰਸ ਸਿਟੀ 'ਚ 21ਵਾਂ ਤੇ 22ਵਾਂ ਡੋਗ ਸ਼ੋਅ 8 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 03-03-2026
ਕਪੂਰਥਲਾ, 2 ਮਾਰਚ (ਵਿ.ਪ੍ਰ.)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ 21ਵਾਂ ਤੇ 22ਵਾਂ ਸਾਲਾਨਾ ਆਲ ਬਰੀਡ ਡੋਗ ਸ਼ੋਅ 8 ਮਾਰਚ ਨੂੰ ਸਾਇੰਸ ਸਿਟੀ ਵਿਚ ਕਰਵਾਇਆ ਜਾ ਰਿਹਾ ਹੈ | ਸ਼ੋਅ ਦੇ ਕੋਆਰਡੀਨੇਟਰ ਡਾ. ਮਨੀਸ਼ ਸੋਇਨ ਵਿਗਿਆਨੀ-ਡੀ. ਸਾਇੰਸ ਸਿਟੀ ਨੇ ਦੱਸਿਆ ਕਿ ਡੋਗ ਸ਼ੋਅ 'ਚ 35 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਨ੍ਹਾਂ 'ਚ ਜਰਮਨ ਸੈਫਡ, ਲੈਬਰੇਡੋਰ ਰਿਟਵੀਲ, ਡਾਬਰਮੈਨ, ਪਿਨਚਰ, ਅਮਰੀਕਨ ਬੁੱਲਡੋਗ, ਬੋਕਸਰ, ਰੋਟਵੀਲਹਰ ਗਰੇਟ ਡੇਨ ਆਦਿ ਭਾਗ ਲੈਣਗੇ | ਡਾ. ਸੋਇਨ ਨੇ ਦੱਸਿਆ ਸ਼ੋਅ 'ਚ ਕੋਲਕਾਤਾ ਤੋਂ ਅਭਿਨੰਦਨ ਸ਼ਰਮਾ, ਬੇਂਗਲੌਰੂ ਤੋਂ ਵਿਸ਼ਵਾਸ ਬਸਰਾਜ, ਨੋਇਡਾ ਤੋਂ ਖੇਮਲਵਿਸਕਾ ਜਿਊਰੀ ਮੈਂਬਰ ਵਜੋਂ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵਲੋਂ ਕੇ. ਸੀ. ਆਈ. ਸਿੰਗਲ ਡੋਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਧਦੇ ਖਾੜੀ ਸੰਕਟ ਦੌਰਾਨ ਭਾਰਤੀਆਂ ਦੀ ਸੁਰੱਖਿਆ ਤੇ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰੇ ਕੇਂਦਰ ਸਰਕਾਰ-ਵਿਧਾਇਕ ਧਾ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24