ਹੁਸੈਨਪੁਰ, 2 ਮਾਰਚ (ਤਰਲੋਚਨ ਸਿੰਘ ਸੋਢੀ)-ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਤੇ ਟੀਮ ਵਿਜ਼ਨ ਵਲੋਂ ਸਾਂਝੇ ਤੌਰ 'ਤੇ ਡਾ. ਅੰਬੇਡਕਰ ਭਵਨ ਵਿਖੇ ਕਰਵਾਇਆ | ਸਮਾਗਮ ਦੀ ਪ੍ਰਧਾਨਗੀ ਟੀ. ਆਰ. ਸਾਰੰਗਲ ਆਈ. ਏ. ਐਸ. ਸਾਬਕਾ ਪ੍ਰਮੁੱਖ ਸਕੱਤਰ ਪੰਜਾਬ (ਮੁੱਖ ਮਹਿਮਾਨ), ਬੀਰ ਸਿੰਘ ਬਾਹੋਤ (ਮੁੱਖ ਬੁਲਾਰੇ), ਆਸ਼ੂਮਤੀ ਡਾ. ਕਨਕ ਲਤਾ, ਸਮਾਜਿਕ ਕਾਰਕੁਨ (ਸਪੀਕਰ), ਅਰਵਿੰਦ ਪ੍ਰਸਾਦ ਪ੍ਰਧਾਨ ਓ. ਬੀ. ਸੀ. ਐਸੋਸੀਏਸ਼ਨ ਆਰ. ਸੀ. ਐਫ਼., ਟੀਮ ਵਿਜ਼ਨ ਦੇ ਗਿਆਨਸ਼ੀਲ, ਕੁਸ਼ਲ ਕੁਮਾਰ, ਇੰਜੀਨੀਅਰ ਜੀਤ ਸਿੰਘ ਪ੍ਰਧਾਨ ਤੇ ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਨੇ ਸਾਂਝੇ ਤੌਰ 'ਤੇ ਕੀਤੀ | ਅਰਵਿੰਦ ਪ੍ਰਸਾਦ ਨੇ ਦੀਨਾ ਭਾਨਾ ਦੇ ਜੀਵਨ ਸੰਘਰਸ਼ਾਂ 'ਤੇ ਚਰਚਾ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਮੁੱਖ ਮਹਿਮਾਨ ਸਾਰੰਗਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਸਮਾਜ ਦੇ ਮਹਾਂਪੁਰਖ ਇਕੱਠੇ ਹੋਏ ਤੇ ਦੱਬੇ-ਕੁਚਲੇ ਲੋਕਾਂ ਲਈ ਦਿਨ-ਰਾਤ ਕੰਮ ਕੀਤਾ, ਉਸੇ ਤਰ੍ਹਾਂ ਸਾਡੇ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਨੂੰ ਸਿੱਖਿਅਤ ਅਤੇ ਸੰਗਠਿਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਉਣ | ਡਾ. ਕਨਕ ਲਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਜਿਸ 'ਚ ਲਗਪਗ 92-93% ਆਬਾਦੀ ਹੈ, ਲੰਬੇ ਸਮੇਂ ਤੋਂ ਦੁਸ਼ਮਣ ਦੀਆਂ ਡੂੰਘੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੈ ਤੇ ਖ਼ਾਸ ਕਰਕੇ ਔਰਤਾਂ ਨੂੰ ਵੱਡੇ ਪੱਧਰ 'ਤੇ ਅੰਦੋਲਨ ਕਰਨ ਦੀ ਲੋੜ ਹੈ | ਟੀਮ ਵਿਜ਼ਨ ਦੇ ਕੁਸ਼ਲ ਕੁਮਾਰ, ਟੀਮ ਵਿਜ਼ਨ ਦੇ ਮੈਂਬਰ ਗਿਆਨਸ਼ੀਲ, ਮੁੱਖ ਬੁਲਾਰੇ ਭਾਰਤੀ ਸਮਾਜ ਨਿਰਮਾਣ ਸੰਘ ਦੇ ਰਾਸ਼ਟਰੀ ਪ੍ਰਧਾਨ ਬੀਰ ਸਿੰਘ ਬਾਹੋਤ ਨੇ ਵੀ ਵਿਚਾਰ ਰੱਖੇ | ਇਸ ਮੌਕੇ ਮਿਸ਼ਨਰੀ ਗਾਇਕਾ ਗੁਰਮੇਜ ਸਿੰਘ ਸ਼ਰਮੀਲਾ ਤੇ ਸੁਸਾਇਟੀ ਦੀ ਧੀ ਜਸਲੀਨ ਕੌਰ ਨੇ ਵੀ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਸੰਬੰਧਿਤ ਮਿਸ਼ਨਰੀ ਗੀਤ ਅਤੇ ਲੇਖਕ ਜਸਪਾਲ ਸਿੰਘ ਚੌਹਾਨ ਨੇ ਵੀ ਆਪਣੀ ਮਿਸ਼ਨਰੀ ਕਵਿਤਾ ਨਾਲ ਆਪਣੀ ਹਾਜ਼ਰੀ ਲਗਵਾਈ | ਸਟੇਜ ਸਕੱਤਰ ਦੀ ਭੂਮਿਕਾ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਦੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਨੇ ਨਿਭਾਈ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਧੰਨਵਾਦ ਕੀਤਾ | ਸਮਾਗਮ ਨੂੰ ਸਫਲ ਬਣਾਉਣ 'ਚ ਪ੍ਰਬੁੱਧ ਭਾਰਤ ਫਾਊਾਡੇਸ਼ਨ ਦੇ ਡਾਇਰੈਕਟਰ ਡਾ. ਰਾਹੁਲ, ਅੰਬੇਡਕਰ ਭਵਨ ਜਲੰਧਰ ਦੇ ਪ੍ਰਧਾਨ ਪ੍ਰੋ. ਜੀ. ਸੀ. ਕੌਲ, ਇੰਜੀਨੀਅਰ ਲਵਦੀਪ, ਇੰਜੀਨੀਅਰ ਮਨਜੀਤ ਸਿੰਘ, ਸੰਧੂਰਾ ਸਿੰਘ, ਜੋਗਿੰਦਰ ਸਿੰਘ ਮਾਧੋ, ਲੈਕਚਰਾਰ ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਗੋਪਾਲ ਉਮਰਾਨੰਗਲ, ਮਾਸਟਰ ਜਸਵੀਰ ਚੰਦ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਅਨੀਤਾ ਕੁਮਾਰੀ, ਮਧੂ ਰਾਏ, ਰਾਜਵੰਤ ਕੌਰ, ਕਮਲਜੀਤ ਕੌਰ, ਜੋਗਿੰਦਰ ਕੌਰ, ਸੁੰਨੀ ਭਾਣਜੀ, ਜੋਗਿੰਦਰ ਕੌਰ, ਸ. ਥਾਪਰ, ਰਜਿੰਦਰ ਜੱਸਲ, ਦਲਜੀਤ ਸਿੰਘ, ਇੰਜੀਨੀਅਰ ਦਰਸ਼ਨ ਸਿੰਘ, ਰਾਜ ਕੁਮਾਰ ਪ੍ਰਜਾਪਤੀ, ਧਰਮਿੰਦਰ ਗਿੱਲ, ਪ੍ਰੇਮ ਪਾਲ ਘਾਰੂ, ਬਹਾਦਰ ਸਿੰਘ ਭੁਲਾਣਾ, ਸੁਖਵਿੰਦਰ ਟਿੱਬਾ, ਹੰਸ ਰਾਜ, ਬੀਰ ਸਿੰਘ ਵੜੈਚ ਤੇ ਹੋਰ ਸਾਥੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |