ਡਡਵਿੰਡੀ, 2 ਮਾਰਚ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਉਗਰੂਪੁਰ-ਡੱਲਾ ਸਾਹਿਬ ਵਿਖੇ ਸਮਾਜ ਸੇਵਕ ਕੁਲਦੀਪ ਚੰਦ ਛੂਰਾ ਦੀ ਅਗਵਾਈ ਹੇਠ ਪ੍ਰੇਮ ਰਾਣੀ ਛੁਰਾ ਦੀ ਯਾਦ ਵਿਚ ਤੇ ਪ੍ਰਵਾਸੀ ਭਾਰਤੀ ਨਰਿੰਦਰ ਕੁਮਾਰ ਛੂਰਾ, ਸੁਦੇਸ਼ ਛੁਰਾ ਨਾਰਵੇ, ਨਰੇਸ਼ ਛੁਰਾ ਨਾਰਵੇ ਅਤੇ ਰਾਕੇਸ਼ ਛੁਰਾ ਹਰਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ 172ਵਾਂ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ | ਕੈਂਪ 'ਚ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਡਾ. ਜੇ. ਕੇ. ਗੁਪਤਾ ਦੀ ਅਗਵਾਈ 'ਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੀਤਾ | ਕੈਂਪ ਦੌਰਾਨ 216 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 19 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ | ਇਸ ਮੌਕੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਨੇ ਦੱਸਿਆ ਕਿ ਕੈਂਪ ਦੌਰਾਨ ਜਾਂਚ ਤੋਂ ਲੈ ਕੇ ਦਵਾਈਆਂ ਤੇ ਆਪ੍ਰੇਸ਼ਨ ਤੱਕ ਦੀ ਮੁਫ਼ਤ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਆਪ੍ਰੇਸ਼ਨ ਕਪੂਰਥਲਾ ਵਿਖੇ ਕੀਤੇ ਜਾਣਗੇ | 19 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ, ਜਿਨ੍ਹਾਂ ਨੂੰ ਲਿਆਉਣ ਤੇ ਲਿਜਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਾਡਾ ਟੀਚਾ 200 ਕੈਂਪਾਂ ਨੂੰ ਪੂਰਾ ਕਰਨ ਦਾ ਹੈ | ਇਸ ਮੌਕੇ ਚਾਹ ਤੇ ਬਰੈੱਡ ਦਾ ਲੰਗਰ ਵੀ ਲਗਾਇਆ | ਇਸ ਮੌਕੇ ਪ੍ਰਵਾਸੀ ਭਾਰਤੀ ਮੁਕੇਸ਼ ਛੁਰਾ (ਕਿੰਗ), ਰੋਹਿਤ ਛੁਰਾ, ਸਮਾਜ ਸੇਵਕ ਵਿਜੇ ਕੁਮਾਰ ਅਰੋੜਾ, ਚਰਨਦਾਸ, ਜਗੀਰ ਸਿੰਘ, ਰਾਜਕੁਮਾਰ ਆਸਟੇ੍ਰਲੀਆ, ਰੋਕਸੀ ਛੁਰਾ ਪ੍ਰਧਾਨ ਧਰਮ ਅਸਥਾਨ ਕਾਰਿਆ ਕਮੇਟੀ ਸਰਪੰਚ ਅਸ਼ੋਕ ਕੁਮਾਰ, ਸਰਪੰਚ ਸੁਖਚੈਨ ਸਿੰਘ, ਰਾਜੇਸ਼ ਸ਼ਰਮਾ, ਟੋਨੀ ਇਟਲੀ, ਭੁਪਿੰਦਰ ਸਿੰਘ, ਤਿਲਕਰਾਜ ਜੋਸ਼ੀ ਪ੍ਰਧਾਨ ਆਸ਼ਾ ਰਾਣੀ ਮੰਦਿਰ ਕਮੇਟੀ, ਪੁਲਿਸ ਅਧਿਕਾਰੀ ਗੁਰਦਿਆਲ ਸਿੰਘ ਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ |