08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਾਂਗਰਸੀ ਕੌਂਸਲਰ ਡਾ. ਮਨਜੀਤ ਸਿੰਘ ਦਾ ਦਿਹਾਂਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਅਮਰਜੀਤ ਕੋਮਲ)-ਕਾਂਗਰਸ ਦੇ ਵਾਰਡ ਨੰਬਰ 46 ਤੋਂ ਕੌਂਸਲਰ ਤੇ ਸੀਨੀਅਰ ਕਾਂਗਰਸ ਆਗੂ ਡਾ. ਮਨਜੀਤ ਸਿੰਘ (51) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਤਿੰਨ ਲੜਕੇ ਛੱਡ ਗਏ | ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਮਨਸੂ, ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਾਂਗਟ, ਕੌਂਸਲਰ ਕਰਨ ਮਹਾਜਨ, ਕੌਂਸਲਰ ਬਲਜੀਤ ਸਿੰਘ ਕਾਲਾ, ਕੌਂਸਲਰ ਰਕੇਸ਼ ਕੁਮਾਰ ਕੇਸ਼ਾ, ਕੌਂਸਲਰ ਠਾਕਰ ਦਾਸ ਗਿੱਲ, ਕੇਹਰ ਸਿੰਘ ਤੇ ਕਾਂਗਰਸ ਨਾਲ ਸੰਬੰਧਿਤ ਹੋਰ ਆਗੂਆਂ ਤੇ ਵਰਕਰਾਂ ਨੇ ਡਾ. ਮਨਜੀਤ ਗਿੱਲ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਇਥੇ ਵਰਨਣਯੋਗ ਹੈ ਕਿ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਬੀਤੇ ਅਕਤੂਬਰ ਮਹੀਨੇ ਤੋਂ ਕਪੂਰਥਲਾ ਸ਼ਹਿਰ ਦੀ ਆਪਣੇ ਖ਼ਰਚੇ 'ਤੇ ਕਰਵਾਏ ਜਾ ਰਹੇ ਸਫ਼ਾਈ ਦੇ ਕਾਰਜ ਦੀ ਦੇਖ ਰੇਖ ਡਾ. ਮਨਜੀਤ ਸਿੰਘ ਵਲੋਂ ਕੀਤੀ ਜਾ ਰਹੀ ਸੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ. ਡਾ. ਮਨਜੀਤ ਸਿੰਘ ਦਾ ਅੰਤਿਮ ਸੰਸਕਾਰ 4 ਮਾਰਚ ਨੂੰ ਲਕਸ਼ਮੀ ਨਗਰ ਕਪੂਰਥਲਾ ਵਿਖੇ ਸਮਸ਼ਾਨਘਾਟ ਵਿਚ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹ ਵਿਖੇ ਆਂਗਣਵਾੜੀ ਸੈਂਟਰ ਨੂੰ ਬਲਵੀਰ ਸਿੰਘ ਵਲੋਂ ਅਲਮਾਰੀ ਤੇ ਹੋਰ ਸਾਮਾਨ ਭੇਟ <br/> ਅਗਲੀ ਖ਼ਬਰ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Ad Position 24