08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਿਰਜਣਾ ਕੇਂਦਰ ਨੇ ਕਰਵਾਇਆ ਕਵੀ ਦਰਬਾਰ ਤੇ ਪੁਸਤਕ ਰਿਲੀਜ਼ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਅਮਰਜੀਤ ਕੋਮਲ)-ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਰਸਾ ਵਿਹਾਰ ਕਪੂਰਥਲਾ ਵਿਚ ਸਿਰਜਣਾ ਕੇਂਦਰ ਵਲੋਂ ਇਕ ਵਿਸ਼ੇਸ਼ ਕਵੀ ਦਰਬਾਰ ਤੇ ਪੁਸਤਕ ਰਿਲੀਜ਼ ਸਮਾਗਮ ਕਰਵਾਇਆ | ਜਿਸ ਦੇ ਪ੍ਰਧਾਨਗੀ ਮੰਡਲ 'ਚ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ, ਲੇਖਕ ਤੇ ਆਲੋਚਕ ਡਾ. ਰਾਮ ਮੂਰਤੀ, ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਸ਼ਾਇਰ ਮਨਜੀਤ ਸੋਹਲ, ਸ਼ਾਇਰ ਪ੍ਰੋ. ਹਰਜੀਤ ਸਿੰਘ ਅਸ਼ਕ, ਨਾਵਲਕਾਰ ਚੰਨ ਮੋਮੀ ਤੇ ਨੈਸ਼ਨਲ ਐਵਾਰਡ ਮੰਗਲ ਸਿੰਘ ਭੰਡਾਲ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ 'ਤੇ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ ਖ਼ਾਨ ਨੇ ਮਾਂ ਬੋਲੀ ਪੰਜਾਬੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਸਮੁੱਚੇ ਸਿਰਜਣਾ ਕੇਂਦਰ ਨੂੰ ਮਾਣ ਹੈ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦਾ ਰਿਹਾ ਹੈ ਤੇ ਭਵਿੱਖ 'ਚ ਵੀ ਉਹ ਆਪਣੇ ਇਸ ਤਰ੍ਹਾਂ ਦੇ ਯਤਨ ਨਿਰੰਤਰ ਜਾਰੀ ਰੱਖੇਗਾ | ਬਾਅਦ 'ਚ ਕੰਵਰ ਇਕਬਾਲ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਹੋਏ ਮਹਿਮਾਨਾਂ ਤੇ ਸ਼ਾਇਰਾਂ ਨੂੰ ਜੀ ਆਇਆ ਕਿਹਾ | ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਗੁਰਦੀਪ ਗਿੱਲ ਦੇ ਕਲਾਮ ਨਾਲ ਸ਼ੁਰੂ ਹੋਈ ਤੇ ਬਾਅਦ 'ਚ ਡਾ. ਹਰਭਜਨ ਸਿੰਘ, ਜਨਕਪ੍ਰੀਤ ਸਿੰਘ ਬੇਗੋਵਾਲ, ਸ਼ਹਿਬਾਜ ਖ਼ਾਨ, ਸੁਰਜੀਤ ਸਾਜਨ, ਅਵਤਾਰ ਸਿੰਘ ਗਿੱਲ, ਤੇਜਵੀਰ ਸਿੰਘ, ਅਵਤਾਰ ਸਿੰਘ ਭੰਡਾਲ, ਕੇਵਲ ਸਿੰਘ ਰੱਤੜਾ, ਡਾ. ਸੁਰਿੰਦਰਪਾਲ ਸਿੰਘ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਕੁਲਵਿੰਦਰ ਸਿੰਘ ਚਾਹਲ, ਅਮਨ ਗਾਂਧੀ, ਸਰਵਣ ਸਿੰਘ ਔਜਲਾ ਤੇ ਹੋਰ ਨਾਮਵਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਨੂੰ ਪ੍ਰੋ. ਕੁਲਵੰਤ ਸਿੰਘ ਔਜਲਾ, ਉੱਘੇ ਲੇਖਕ ਚੰਨ ਮੋਮੀ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਪ੍ਰੋ. ਹਰਜੀਤ ਸਿੰਘ ਅਸ਼ਕ, ਸ਼ਾਇਰ ਮਨਜੀਤ ਸੋਹਲ ਨੇ ਸਿਰਜਣਾ ਕੇਂਦਰ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬੀ ਚਾਹੇ ਧਰਤੀ 'ਤੇ ਕਿਸੇ ਵੀ ਕੋਨੇ 'ਤੇ ਬੈਠਾ ਹੋਵੇ, ਉਸ ਦਾ ਮੋਹ ਆਪਣੀ ਮਾਂ ਬੋਲੀ ਤੇ ਸਾਹਿਤ ਨਾਲ ਹਮੇਸ਼ਾ ਹੀ ਰਹਿੰਦਾ ਹੈ | ਬੁਲਾਰਿਆਂ ਨੇ ਕਿਹਾ ਕਿ ਸਾਹਿਤਕ ਸਭਾਵਾਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਰਹਿਣ | ਲੇਖਕ ਤੇ ਆਲੋਚਕ ਡਾ. ਰਾਮ ਮੂਰਤੀ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਝ ਅਹਿਮ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ | ਸਮਾਗਮ ਦੇ ਦੂਜੇ ਪੜਾਅ ਦੌਰਾਨ ਸ਼ਾਇਰ ਮਨਜੀਤ ਸੋਹਲ ਦੀਆਂ ਦੋ ਪੁਸਤਕਾਂ 'ਤੁਹਾਡੇ ਖ਼ਤ' (ਖ਼ਤ-ਸੰਗ੍ਰਹਿ), 'ਤੁਹਾਡੇ ਮੁਤਾਬਿਕ' (ਕਾਵਿ ਸੰਗ੍ਰਹਿ) ਤੇ ਹਜਾਰਾ ਸਿੰਘ ਮੰਡ ਦੀ ਪੁਸਤਕ 'ਮੌਤ ਵਿਚੋਂ ਜ਼ਿੰਦਗੀ' (ਗੜੀ ਚਮਕੌਰ ਦਾ ਯੁੱਧ) ਪ੍ਰਧਾਨਗੀ ਮੰਡਲ 'ਚ ਸ਼ਾਮਿਲ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ ਕੀਤੀ ਗਈ | ਸਮਾਗਮ 'ਚ ਸਿਰਜਣਾ ਕੇਂਦਰ ਦੇ ਸਹਾਇਕ ਪ੍ਰੈੱਸ ਸਕੱਤਰ ਰਜਨੀ ਵਾਲੀਆ, ਡਾ. ਪਰਮਜੀਤ ਸਿੰਘ ਮਾਨਸਾ, ਗੁਰਮਿੰਦਰ ਸਿੰਘ, ਜਸਪ੍ਰੀਤ ਸਿੰਘ ਧਿੰਜਣ, ਮਨਜਿੰਦਰ ਕਮਲ, ਨਵਦੀਪ ਕੁਮਾਰ, ਉੱਘੇ ਰੰਗਕਰਮੀ ਦੀਪਕ ਨਾਹਰ, ਅਨਿਲ ਕੁਮਾਰ ਆਦਮ, ਪਲਵਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਕੌਰ, ਜਗਮੋਹਨ ਸਿੰਘ, ਨਿਰਮਲ ਸਿੰਘ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਡ ਡੇ ਮੀਲ ਵਰਕਰਜ਼ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਵਿਖਾਵਾ ਅਗਲੀ ਖ਼ਬਰ ਰਾਮਗੜ੍ਹ ਵਿਖੇ ਆਂਗਣਵਾੜੀ ਸੈਂਟਰ ਨੂੰ ਬਲਵੀਰ ਸਿੰਘ ਵਲੋਂ ਅਲਮਾਰੀ ਤੇ ਹੋਰ ਸਾਮਾਨ ਭੇਟ <br/>
Ad Position 24