09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੀਰ ਬਾਬਾ ਲੱਖ ਦਾਤਾ ਦੇ ਮੇਲੇ ਮੌਕੇ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸੁਲਤਾਨਪੁਰ ਲੋਧੀ, 3 ਮਾਰਚ (ਨਰੇਸ਼ ਹੈਪੀ)-ਪੀਰ ਬਾਬਾ ਲੱਖ ਦਾਤਾ ਦੇ ਸਾਲਾਨਾ ਮੇਲੇ ਨੂੰ ਲੈ ਕੇ ਚਿੱਟੀ ਮਸਜਿਦ ਵਿਖੇ ਭੱਟੀ ਪਰਿਵਾਰ ਵਲੋਂ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ | ਸੇਵਾ ਦੇ ਕਾਰਜ ਦੌਰਾਨ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਤੇ ਸਾਬਕਾ ਕੌਂਸਲਰ ਗੋਗੀ ਭੱਟੀ ਖ਼ਾਸ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਪੀਰ ਬਾਬਾ ਲੱਖ ਦਾਤਾ ਜੀ ਦੇ ਸਾਲਾਨਾ ਮੇਲੇ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸੀ ਭਾਈਚਾਰੇ, ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਭੱਟੀ ਪਰਿਵਾਰ ਵਲੋਂ ਹਰ ਸਾਲ ਨਿਸ਼ਕਾਮ ਸੇਵਾ ਦੇ ਤੌਰ 'ਤੇ ਲੰਗਰ ਲਗਾ ਕੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ | ਮੇਲੇ ਦੌਰਾਨ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ ਤੇ ਖ਼ੁਸ਼ਹਾਲੀ ਦੀ ਅਰਦਾਸ ਕੀਤੀ | ਇਸ ਮੌਕੇ ਕੇਵਲ ਕਿ੍ਸ਼ਨ ਤੁਲੀ, ਬਲਦੇਵ ਜੱਜ, ਰਣਜੀਤ ਸਿੰਘ ਪੀ ਕੇ ਟੇਲਰ, ਪ੍ਰਮੋਦ ਕੁਮਾਰ ਭੱਲਾ, ਕੁਲਵੰਤ ਸਿੰਘ, ਨਿਰਮਲ ਪਾਲ ਗਿੱਲ ਪ੍ਰਧਾਨ, ਵਿਕਾਸ ਭੱਟੀ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਿੱਲੀ ਚਹਾਰਮੀ ਵਿਖੇ 6 ਦਿਨ ਚੱਲਣ ਵਾਲਾ ਦੇਸੀ ਘਿਓ ਦਾ ਲੰਗਰ ਜਾਰੀ ਅਗਲੀ ਖ਼ਬਰ ਬਾਬਾ ਬੋਹੜ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ <br/>
Ad Position 24