09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ 'ਤੇ ਬਣੇ ਮੌਤ ਰੂਪੀ ਡਵਾਈਡਰ ਕਾਰਨ ਵਾਪਰਿਆ ਇਕ ਹੋਰ ਹਾਦਸਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸੁਲਤਾਨਪੁਰ ਲੋਧੀ, 3 ਫਰਵਰੀ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮੁੱਖ ਸੜਕ 'ਤੇ ਬਣਾਏ ਸਟੇਟ ਹਾਈਵੇ ਉੱਪਰ ਬੇਤਰਤੀਬੀ ਢੰਗ ਨਾਲ ਪਿੰਡ ਸਰਾਏ ਜੱਟਾਂ ਨਜ਼ਦੀਕ ਡਿਵਾਈਡਰ 'ਤੇ ਅੱਜ ਸਵੇਰੇ ਇਕ ਕਾਰ ਵਲੋਂ ਦੋ ਵਿਅਕਤੀਆਂ ਨੂੰ ਜ਼ਬਰਦਸਤ ਟੱਕਰ ਮਾਰਨ ਕਾਰਨ ਉਹ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ | ਘਟਨਾ ਸੰਬੰਧੀ ਮੇਵਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਰਾਏ ਜੱਟਾਂ ਦੇ ਡੇਰੇ ਦੇ ਕਰੀਬ ਸੜਕ 'ਤੇ ਖੜੇ੍ਹ ਦੋ ਮੋਟਰਸਾਈਕਲ ਸਵਾਰਾਂ ਨੂੰ ਇਕ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਹੀ ਪਿੰਡ ਮੇਵਾ ਸਿੰਘ ਵਾਲਾ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਇਸੇ ਤਰ੍ਹਾਂ ਟੱਕਰ ਹੋਣ ਕਾਰਨ ਪਿੰਡ ਹੈਦਰਾਬਾਦ ਬੇਟ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ | ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਹੋਣ ਦਾ ਮੁੱਖ ਕਾਰਨ ਸੜਕ ਦੇ ਵਿਚਕਾਰ ਇਕ ਡਿਵਾਈਡਰ ਹੈ, ਜਿਸ ਕਾਰਨ ਪਹਿਲਾਂ ਵੀ ਕਈ ਹਾਦਸਿਆਂ ਦੌਰਾਨ ਮੌਤਾਂ ਹੋ ਚੁੱਕੀਆਂ ਹਨ | ਇਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦੋਵਾਂ ਨੇ ਅੱਖਾਂ ਮੀਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਇਸ ਡਵਾਈਡਰ ਦੇ ਕਾਰਨ ਇਥੇ ਜਗ੍ਹਾ ਨਹੀਂ ਬਚਦੀ ਕਿ ਦੂਜੇ ਪਾਸੇ ਖੜ੍ਹਾ ਵਾਹਨ ਸੜਕ ਤੇ ਸੁਰੱਖਿਅਤ ਹੋ ਸਕੇ | ਉਨ੍ਹਾਂ ਡੀ. ਸੀ. ਕਪੂਰਥਲਾ, ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਡਵਾਈਡਰ ਨੂੰ ਤੋੜ ਕੇ ਦੁਬਾਰਾ ਸਹੀ ਨਿਯਮਾਂ ਨਾਲ ਦੀਵਾਰਾਂ ਦੇ ਵਿਚਕਾਰ ਘੱਟੋ ਘੱਟ ਚਾਰ ਤੋਂ ਪੰਜ ਫੁੱਟ ਦੀ ਜਗ੍ਹਾ ਛੱਡ ਕੇ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਡਾ. ਜਗਮੋਹਨ ਸਿੰਘ ਰਾਜੂ ਦੇ ਪੋਸਟਰਾਂ ਨੂੰ ਲੈ ਕੇ ਛਿੜੀ ਚਰਚਾ ਅਗਲੀ ਖ਼ਬਰ ਸਵ. ਸੁਭਾਸ਼ ਚੰਦਰ ਧੁੰਨਾ ਦੀ ਯਾਦ 'ਚ ਲਾਇਆ 30ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>
Ad Position 24